Paris Olympics

Paris Olympics: ਮਨੂ-ਸਰਬਜੋਤ ਤੋਂ ਭਾਰਤ ਲਈ ਦੂਜੇ ਤਮਗੇ ਦੀ ਉਮੀਦ, ਕੋਰੀਆ ਨਾਲ ਕਾਂਸੀ ਤਮਗੇ ਲਈ ਮੁਕਾਬਲਾ

ਚੰਡੀਗੜ੍ਹ, 30 ਜੁਲਾਈ 2024: ਪੈਰਿਸ ਓਲੰਪਿਕ (Paris Olympics) ਦਾ ਅੱਜ ਚੌਥਾ ਦਿਨ ਭਾਰਤ ਨੇ ਮੈਡਲ ਮੈਚ ਖੇਡਣਾ ਹੈ। ਨਿਸ਼ਾਨੇਬਾਜ਼ੀ ‘ਚ ਕਾਂਸੀ ਦੇ ਤਮਗੇ ਦੇ ਮੁਕਾਬਲੇ ‘ਚ ਮਨੂ ਭਾਕਰ ਅਤੇ ਸਰਬਜੋਤ ਸਿੰਘ ਦਾ ਮੁਕਾਬਲਾ ਕੋਰੀਆ ਨਾਲ ਹੋਵੇਗਾ | ਇਹ ਮੁਕਾਬਲਾ 10 ਮੀਟਰ ਏਅਰ ਪਿਸਟਲ ਮਿਕਸਡ ‘ਚ ਭਾਰਤ ਅਤੇ ਕੋਰੀਆ ਦੀ ਟੀਮਾਂ ਵਿਚਾਲੇ ਹੋਵੇਗਾ | ਜਿਕਰਯੋਗ ਹੈ ਕਿ ਮਨੂ ਭਾਕਰ (Manu Bhakar) ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਮਗਾ ਜਿੱਤ ਕੇ 12 ਸਾਲ ਦੇ ਮੈਡਲ ਦੇ ਸੋਕੇ ਨੂੰ ਖਤਮ ਕੀਤਾ ਹੈ |

Scroll to Top