ਚੰਡੀਗੜ੍ਹ, 30 ਜੁਲਾਈ 2024: ਪੈਰਿਸ ਓਲੰਪਿਕ (Paris Olympics) ਦਾ ਅੱਜ ਚੌਥੇ ਦਿਨ ਭਾਰਤੀ ਦੀ ਝੋਲੀ ਇੱਕ ਹੋਰ ਤਮਗਾ ਪੈ ਗਿਆ ਹੈ | ਮਨੂ ਭਾਕਰ ਅਤੇ ਸਬਰਜੋਤ ਸਿੰਘ (Manu Bhaker and Sabarjot Singh) ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ‘ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਮਨੂ-ਸਬਰਜੋਤ ਦੀ ਜੋੜੀ ਨੇ ਪੈਰਿਸ ਓਲੰਪਿਕ 2024 ‘ਚ ਭਾਰਤ ਲਈ ਦੂਜਾ ਤਮਗਾ ਜਿੱਤਿਆ ਹੈ । ਮਨੂ-ਸਬਰਜੋਤ ਸਿੰਘ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਕਰਦਿਆਂ ਮੁਕਾਬਲੇ ‘ਚ ਸ਼ੁਰੂਆਤੀ 10-7 ਦੀ ਬੜ੍ਹਤ ਬਣਾ ਲਈ ਸੀ ਅਤੇ ਕੋਰੀਆ ਦੀ ਟੀਮ ਨੂੰ ਹਰਾ ਕੇ ਕਾਂਸੀ ਤਮਗਾ ਪੱਕਾ ਕਰ ਲਿਆ | ਜਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਮਨੂ ਭਾਕਰ (Manu Bhakar) ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਮਗਾ ਜਿੱਤ ਕੇ 12 ਸਾਲ ਦੇ ਮੈਡਲ ਦੇ ਸੋਕੇ ਨੂੰ ਖਤਮ ਕੀਤਾ ਸੀ |
ਜਨਵਰੀ 19, 2025 1:07 ਪੂਃ ਦੁਃ