Ritika Hooda

Paris Olympics: ਭਾਰਤੀ ਭਲਵਾਨ ਰਿਤਿਕਾ ਹੁੱਡਾ ਕੁਆਰਟਰ ਫਾਈਨਲ ‘ਚ ਹਾਰੀ

ਚੰਡੀਗੜ੍ਹ, 10 ਅਗਸਤ 2024: ਪੈਰਿਸ ਓਲੰਪਿਕ ‘ਚ ਭਾਰਤ ਨੂੰ ਇੱਕ ਹੋਰ ਸੋਨ ਤਮਗੇ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ | ਭਾਰਤੀ ਬੀਬੀ ਭਲਵਾਨ ਰਿਤਿਕਾ ਹੁੱਡਾ (Ritika Hooda) ਫ੍ਰੀਸਟਾਈਲ 76 ਕਿਲੋਗ੍ਰਾਮ ਦੇ ਕੁਆਰਟਰ ਫਾਈਨਲ ‘ਚ ਹਾਰ ਗਈ ਹੈ । ਰਿਤਿਕਾ ਨੂੰ ਚੋਟੀ ਦਾ ਦਰਜਾ ਪ੍ਰਾਪਤ ਕਿਰਗਿਸਤਾਨ ਦੀ ਭਲਵਾਨ ਖਿਡਾਰਨ ਨੇ ਹਰਾਇਆ ਹੈ । ਰਿਤਿਕਾ ਦਾ ਇਹ ਪਹਿਲਾ ਓਲੰਪਿਕ ਸੀ।

ਰਿਤਿਕਾ (Ritika Hooda)  ਨੇ ਪਾਸਵਿਟੀ ਟਾਈਮ ‘ਚ 1-0 ਦੀ ਬੜ੍ਹਤ ਬਣਾ ਲਈ ਸੀ। ਦੂਜੇ ਦੌਰ ‘ਚ ਕਿਰਗਿਸਤਾਨੀ ਅਥਲੀਟ ਨੇ ਵੀ ਪਾਸਵਿਟੀ ਟਾਈਮ ‘ਚ ਇੱਕ ਅੰਕ ਹਾਸਲ ਕੀਤਾ ਅਤੇ ਸਕੋਰ 1-1 ਨਾਲ ਬਰਾਬਰ ਹੋ ਗਿਆ। ਕਿਰਗਿਜ਼ਸਤਾਨੀ ਪਹਿਲਵਾਨ ਨੇ ਬਾਅਦ ‘ਚ ਅੰਕ ਬਣਾਇਆ, ਇਸ ਲਈ ਉਹ ਨਿਯਮਾਂ ਅਨੁਸਾਰ ਜਿੱਤ ਗਈ।

Scroll to Top