Indian hockey team

Paris Olympics: ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਭਾਰਤ ਦੀ ਝੋਲੀ ਪਾਇਆ ਕਾਂਸੀ ਤਮਗਾ

ਚੰਡੀਗੜ੍ਹ, 8 ਅਗਸਤ 2024: ਪੈਰਿਸ ਓਲੰਪਿਕ 2024 ‘ਚ ਅੱਜ ਭਾਰਤੀ ਹਾਕੀ ਟੀਮ (Indian hockey team) ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤ ਲਿਆ ਹੈ | ਪੈਰਿਸ ਓਲੰਪਿਕ ‘ਚ ਇਹ ਭਾਰਤ ਦਾ ਚੌਥਾ ਤਮਗਾ ਹੈ | ਮੈਚ ‘ਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਕਪਤਾਨ ਹਰਮਨਪ੍ਰੀਤ ਸਿੰਘ ਨੇ 33ਵੇਂ ਮਿੰਟ ‘ਚ ਪੈਨਲਟੀ ਕਾਰਨਰ ’ਤੇ ਗੋਲ ਕੀਤਾ ਅਤੇ 30ਵੇਂ ਮਿੰਟ ‘ਤੇ ਪੈਨਲਟੀ ‘ਤੇ ਵੀ ਗੋਲ ਕੀਤਾ। ਅੱਧੇ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਰਿਹਾ। ਸਪੇਨ ਲਈ ਇਕਮਾਤਰ ਗੋਲ ਮਾਰਕ ਮਿਰਾਲੇਸ ਪੋਰਟਿਲੋ ਨੇ 18ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ‘ਤੇ ਕੀਤਾ।

ਵਿਦੇਸ਼

Scroll to Top