Indian hockey team

Paris Olympics: ਪੈਰਿਸ ਓਲੰਪਿਕ ‘ਚ ਬੈਲਜੀਅਮ ਨੇ ਭਾਰਤੀ ਹਾਕੀ ਟੀਮ ਦਾ ਰੋਕਿਆ ਜੇਤੂ ਰੱਥ, ਭਾਰਤ ਦੀ 2-1 ਨਾਲ ਹਾਰ

ਚੰਡੀਗੜ੍ਹ, 01 ਅਗਸਤ 2024: ਪੈਰਿਸ ਓਲੰਪਿਕ ‘ਚ ਅੱਜ ਬੈਲਜੀਅਮ ਨੇ ਪੂਲ ਬੀ ਦੇ ਮੈਚ ‘ਚ ਭਾਰਤੀ ਪੁਰਸ਼ ਹਾਕੀ ਟੀਮ (Indian hockey team) ਨੂੰ 2-1 ਨਾਲ ਹਰਾ ਦਿੱਤਾ | ਭਾਰਤ ਪਹਿਲਾਂ ਹੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਚੁੱਕਾ ਹੈ। ਭਾਰਤ ਨੇ ਨਿਊਜ਼ੀਲੈਂਡ ਅਤੇ ਆਇਰਲੈਂਡ ਖ਼ਿਲਾਫ਼ ਜਿੱਤ ਦਰਜ ਕੀਤੀ ਜਦਕਿ ਅਰਜਨਟੀਨਾ ਨਾਲ ਉਸਦਾ ਮੈਚ ਡਰਾਅ ਰਿਹਾ।

ਜਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ 2024 ‘ਚ ਬੈਲਜੀਅਮ ਹੱਥੋਂ ਹਾਰ ਮਿਲੀ ਸੀ । ਬੈਲਜੀਅਮ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ‘ਚ ਵੀ ਭਾਰਤ ਨੂੰ ਹਰਾਇਆ ਸੀ। ਭਾਰਤ ਲਈ ਅਭਿਸ਼ੇਕ ਸਿੰਘ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਬੈਲਜੀਅਮ ਲਈ ਥੀਬੌਟ ਸਟਾਕਬ੍ਰੋਕਸ ਅਤੇ ਜੌਹਨ ਡੋਹਮੈਨ ਨੇ ਗੋਲ ਕੀਤੇ।

Scroll to Top