ਚੰਡੀਗੜ੍ਹ, 26 ਜੁਲਾਈ 2024: ਪੈਰਿਸ ਓਲੰਪਿਕ 2024 ਖੇਡਾਂ ਦਾ ਅੱਜ ਸ਼ਾਨਦਾਰ ਆਗਾਜ਼ ਹੋਣ ਜਾ ਰਿਹਾ ਹੈ | ਇਸ ਵਿਸ਼ਵ ਪੱਧਰੀ ਟੂਰਨਾਮੈਂਟ ‘ਚ ਭਾਰਤ ਦੇ 117 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਤਿਆਰ ਹਨ। ਭਾਰਤ ਨੇ ਟੋਕੀਓ ਓਲੰਪਿਕ ‘ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਸੱਤ ਤਮਗੇ ਜਿੱਤੇ। ਇਸ ਵਾਰ ਭਾਰਤੀ ਖਿਡਾਰੀਆਂ ਦਾ ਟੀਚਾ ਮੈਡਲਾਂ ਦੀ ਸੰਖਿਆ ਨੂੰ ਦੋਹਰੇ ਅੰਕਾਂ ਤੱਕ ਲਿਜਾਣਾ ਹੋਵੇਗਾ।
ਇਸ ਵਾਰ ਭਾਰਤੀ ਓਲੰਪਿਕ ਸੰਘ (IOA) ਨੇ 117 ਖਿਡਾਰੀਆਂ ਦਾ ਦਲ ਭੇਜਿਆ ਹੈ। ਇਨ੍ਹਾਂ ‘ਚੋਂ 70 ਖਿਡਾਰੀ ਪਹਿਲੀ ਵਾਰ ਓਲੰਪਿਕ ‘ਚ ਖੇਡਣਗੇ। 47 ਭਾਰਤੀ ਖਿਡਾਰੀ ਹਨ ਜਿਨ੍ਹਾਂ ਨੇ ਓਲੰਪਿਕ ‘ਚ ਇੱਕ ਜਾਂ ਵੱਧ ਹਿੱਸਾ ਲਿਆ ਹੈ। ਪੈਰਿਸ ਓਲੰਪਿਕ ‘ਚ ਨੀਰਜ ਚੋਪੜਾ, ਮੀਰਾਬਾਈ ਚਾਨੂ, ਲਵਲੀਨਾ ਅਤੇ ਪੀਵੀ ਸਿੰਧੂ ਤੋਂ ਇਕ ਵਾਰ ਫਿਰ ਤਮਗੇ ਦੀ ਉਮੀਦ ਹੈ।
ਇਨ੍ਹਾਂ ਖੇਡਾਂ (Paris Olympics 2024) ‘ਚ 29 ਭਾਰਤੀ ਐਥਲੀਟ ਤਗਮਿਆਂ ਲਈ ਆਪਣੀ ਚੁਣੌਤੀ ਪੇਸ਼ ਕਰਨਗੇ, ਜਿਨ੍ਹਾਂ ‘ਚ 11 ਬੀਬੀਆਂ ਅਤੇ 18 ਪੁਰਸ਼ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸ਼ੂਟਿੰਗ ਦੇ 21 ਅਤੇ ਹਾਕੀ ਦੇ 19 ਖਿਡਾਰੀ, ਟੇਬਲ ਟੈਨਿਸ ਲਈ ਅੱਠ ਖਿਡਾਰੀ, ਕੁਸ਼ਤੀ ਦੇ ਛੇ, ਤੀਰਅੰਦਾਜ਼ੀ ਦੇ ਛੇ, ਮੁੱਕੇਬਾਜ਼ੀ ਦੇ ਛੇ, ਗੋਲਫ ਲਈ ਚਾਰ, ਟੈਨਿਸ ਲਈ ਤਿੰਨ, ਤੈਰਾਕੀ ਲਈ ਦੋ ਘੋੜ ਸਵਾਰੀ ਲਈ ਦੋ, ਜੂਡੋ, ਰੋਇੰਗ ਅਤੇ ਵੇਟਲਿਫਟਿੰਗ ਅਤੇ ਬੈਡਮਿੰਟਨ ‘ਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸਮੇਤ ਸੱਤ ਖਿਡਾਰੀ ਹੋਣਗੇ।