ਚੰਡੀਗੜ੍ਹ, 03 ਅਗਸਤ 2024: ਪੈਰਿਸ ਓਲੰਪਿਕ 2024 ‘ਚ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ (Manu Bhaker) ਬੀਬੀਆਂ ਦੇ 25 ਮੀਟਰ ਪਿਸਟਲ ਮੁਕਾਬਲੇ ‘ਚ ਤਮਗੇ ਤੋਂ ਖੁੰਝ ਗਈ ਹੈ। ਮਨੂ ਭਾਕਰ ਇਸ ਮੁਕਾਬਲੇ ‘ਚ ਚੌਥੇ ਸਥਾਨ ’ਤੇ ਰਹੀ ਹੈ | ਇਸ ਮੁਕਾਬਲੇ ‘ਚ ਕੁੱਲ 10 ਲੜੀਵਾਰ ਸ਼ਾਟ ਫਾਇਰ ਕੀਤੇ ਜਾਣੇ ਸਨ। ਇੱਕ ਲੜੀ ‘ਚ ਕੁੱਲ ਪੰਜ ਸ਼ਾਟ ਸਨ। ਮਨੂ 28 ਦੇ ਸਕੋਰ ਨਾਲ ਅੱਠ ਸੀਰੀਜ਼ ਦੇ ਬਾਅਦ ਚੌਥੇ ਸਥਾਨ ‘ਤੇ ਰਹੀ। ਮਤਲਬ ਮਨੂ ਦੇ 40 ‘ਚੋਂ 28 ਸ਼ਾਟ ਗ੍ਰੀਨ ਹੋਏ ਅਤੇ ਵੇਰੋਨਿਕਾ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਦੱਖਣੀ ਕੋਰੀਆ ਦੀ ਜਿਨ ਯਾਂਗ ਨੇ ਸੋਨ ਤਗਮਾ ਅਤੇ ਫਰਾਂਸ ਦੀ ਕੈਮਿਲ ਨੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ ਹੈ |
ਫਰਵਰੀ 23, 2025 3:23 ਬਾਃ ਦੁਃ