Harjot Singh Bains

ਮਾਪੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਨ ਲਈ ਭੇਜਣ: ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ, 23 ਫਰਵਰੀ 2023: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਸ਼ੁਰੂ ਕੀਤੀ ਮੌਬਾਇਲ ਵੈਨ ਅੱਜ ਜਿੰਦਵੜੀ ਮੌੜ ਵਿਖੇ ਪਹੁੰਚੀ, ਜਿੱਥੇ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਇੱਕ ਸਕੂਲੀ ਬੱਚੀ ਨਾਲ ਕੇਕ ਕੱਟਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਉੱਥੇ ਮਾਪਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਿੱਖੀਆ ਮੰਤਰੀ (Harjot Singh Bains) ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਭੇਜਣ ਕਿਉਂਕਿ ਅੱਜ ਜਿਥੇ ਪੰਜਾਬ ਅੰਦਰ ਸਕੂਲ ਆਫ ਐਮੀਨੈਂਸ ਸ਼ੁਰੂ ਕੀਤੇ ਗਏ ਹਨ |

ਉਥੇ ਹੀ ਸਰਕਾਰੀ ਸਕੂਲਾਂ ਅੰਦਰ ਬਿਜਨਸ ਬਲਾਸਟ ਚੱਲ ਰਹੇ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਮਾਪੇ ਕਿਸੇ ਕਿਸਮ ਦੀ ਮੁਸ਼ਕਲ ਨਾ ਝੱਲਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਅਤੇ ਸਰਕਾਰ ਉਨ੍ਹਾਂ ਦਾ ਭਵਿੱਖ ਉਜਵਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ।

ਸਰਕਾਰੀ ਸਕੂਲ ਕਿਸੇ ਵੀ ਗੱਲੋਂ ਨਿੱਜੀ ਸਕੂਲਾਂ ਨਾਲੋਂ ਘੱਟ ਨਹੀਂ ਇਨ੍ਹਾਂ ਸਕੂਲਾਂ ਵਿੱਚ ਗੁਣਵੱਤਾ ਭਰਪੂਰ ਸਿਖਿਆ ਦਿੱਤੀ ਜਾ ਰਹੀ ਹੈ ਅਤੇ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਵੈਨ ਮਟੌਰ ਸਕੂਲ ਵਿਖੇ ਪਹੁੰਚੀ ਜਿੱਥੇ ਆਪ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਕਮਿੱਕਰ ਸਿੰਘ ਡ੍ਹਾਡੀ, ਮਾਂਗੇਵਾਲ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਰੋਹਿਤ ਕਾਲੀਆ, ਗੰਭੀਰਪੁਰ ਵਿਖੇ ਸੋਹਣ ਸਿੰਘ ਬੈਂਸ, ਜਿੰਦਵੜੀ ਮੋੜ ਵਿਖੇ ਜਸਪਾਲ ਸਿੰਘ ਢਾਹੇ, ਭਨੂਪਲੀ ਵਿਖੇ ਦੀਪਕ ਸੋਨੀ ਵੱਲੋਂ ਮੌਬਾਇਲ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਅਧਿਆਪਕਾਂ ਨੂੰ ਮਾਪਿਆ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਬਲਾਕ ਅੰਦਰ ਬਹੁਤ ਹੀ ਜੰਗੀ ਪੱਧਰ ਤੇ ਦਾਖਲਾ ਮੁਹਿੰਮ ਦਾ ਕੰਮ ਕੀਤਾ।

ਇਨ੍ਹਾਂ ਸਮਾਗਮਾਂ ਮੌਕੇ ਪ੍ਰਿੰਸ ਉਪਲ, ਰਾਹੁਲ ਸੋਨੀ, ਸੁਰਿੰਦਰ ਥਲੁਹ, ਸ਼ਮੀ ਬਰਾਰੀ, ਗੁਰਨਾਮ ਜਿੰਦਵੜੀ, ਸੁਮਿਤ ਭਾਰਦਵਾਜ, ਜਗਮੋਹਨ ਨੱਢਾ, ਰਿੰਕੂ ਜਿੰਦਵੜੀ, ਰੌਮੀ, ਮਾਨ ਸਿੰਘ ਨੰਗਲੀ, ਗੋਲਡੀ, ਪਰਮਜੀਤ ਸਿੰਘ, ਰਵਿੰਦਰ ਸਿੰਘ ਰੱਤੀ, ਮਨਿੰਦਰ ਰਾਣਾ, ਵਿਕਾਸ ਸੋਨੀ ਸਮੇਤ ਵੱਖ-ਵੱਖ ਪਿੰਡਾਂ ਦੇ ਪਤਵੰਤੇ ਆਦਿ ਹਾਜਰ ਸਨ।

Scroll to Top