July 7, 2024 10:57 am
ਨਸ਼ੇ ਦੀ ਓਵਰਡੋਜ਼

ਮਾਪਿਆਂ ਦੇ 15 ਸਾਲ ਦੇ ਇਕਲੌਤੇ ਪੁੱਤਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਚੰਡੀਗੜ੍ਹ 17 ਜਨਵਰੀ 2023: ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਵੈਰੋਵਾਲ ਅਧੀਨ ਪੈਂਦੇ ਪਿੰਡ ਅੱਲੋਵਾਲ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਅਰਸ਼ਪ੍ਰੀਤ ਸਿੰਘ (ਉਰਫ ਅਰੁਣਪ੍ਰੀਤ ਸਿੰਘ) ਪੁੱਤਰ ਪਲਵਿੰਦਰ ਸਿੰਘ 15 ਸਾਲ ਦੇ ਨੌਜ਼ਵਾਨ ਦੀ ਨਸ਼ੇ ਦੀ ਓਵਰਡੋਜ਼ ਕਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੇ ਆਦਿ ਹੋ ਗਿਆ ਸੀ ਬੀਤੇ ਕੱਲ ਉਹ ਘਰੋਂ ਕਿਸੇ ਘਰੇਲੂ ਕੰਮ ਲਈ ਬਾਹਰ ਗਿਆ ਸੀ ਅਤੇ ਉਸਨੇ ਆਪਣੇ ਦੋਸਤ ਨਾਲ ਮਿਲ ਕੇ ਨਸ਼ਾ ਖਰੀਦ ਕੇ ਟੀਕਾ ਲਗਾ ਲਿਆ, ਜਿਸਦੇ ਚੱਲਦੇ ਪਲਵਿੰਦਰ ਸਿੰਘ ਦੀ ਹਾਲਤ ਖ਼ਰਾਬ ਹੋ ਗਈ | ਇਸ ਸੰਬੰਧੀ ਉਸਦੇ ਦੋਸਤ ਨੇ ਪਰਿਵਾਰਿਕ ਮੈਂਬਰਾ ਨੂੰ ਫੋਨ ਕਰ ਸੂਚਿਤ ਕੀਤਾ |

ਜਦੋਂ ਅਰਸ਼ਪ੍ਰੀਤ ਨੂੰ ਡਾਕਟਰ ਕੋਲ ਲਿਆਂਦਾ ਗਿਆ ਅਤੇ ਓਥੋਂ ਹਾਲਤ ਜਿਆਦਾ ਵਿਗੜਨ ਕਾਰਨ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਇਲਾਕੇ ਵਿਚ ਸ਼ਰੇਆਮ ਵਿਕਰੀ ਦੇ ਵੀ ਸਰਕਾਰ ਅਤੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ | ਲਾਸ਼ ਨੂੰ ਪੋਸਟਮਾਰਟਮ ਲਈ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਲੈ ਲਿਆਂਦਾ ਗਿਆ ਹੈ।