Praveen Kumar

Paralympic Games: ਪ੍ਰਵੀਨ ਕੁਮਾਰ ਨੇ ਉੱਚੀ ਛਾਲ ‘ਚ ਜਿੱਤਿਆ ਸੋਨ ਤਮਗਾ, ਬਣਾਇਆ ਏਸ਼ਿਆਈ ਰਿਕਾਰਡ

ਚੰਡੀਗੜ੍ਹ, 06 ਸਤੰਬਰ 2024: ਪੈਰਿਸ ਪੈਰਾਲੰਪਿਕ (Paralympic Games) ਖੇਡਾਂ ‘ਚ ਭਾਰਤ ਨੇ 26ਵਾਂ ਤਮਗਾ ਜਿੱਤਿਆ ਹੈ। ਪ੍ਰਵੀਨ ਕੁਮਾਰ (Praveen Kumar) ਨੇ ਅੱਜ ਨੂੰ ਪੁਰਸ਼ਾਂ ਦੀ ਉੱਚੀ ਛਾਲ ਟੀ-64 ਦੇ ਫਾਈਨਲ ‘ਚ ਸੋਨ ਤਮਗਾ ਜਿੱਤਿਆ ਹੈ । ਪ੍ਰਵੀਨ ਨੇ 2.08 ਮੀਟਰ ਦੀ ਛਾਲ ਮਾਰ ਕੇ ਏਸ਼ਿਆਈ ਰਿਕਾਰਡ ਬਣਾਇਆ ਹੈ । ਇਸ ਪੈਰਾਲੰਪਿਕ ਖੇਡਾਂ ‘ਚ ਭਾਰਤ ਦਾ ਇਹ ਛੇਵਾਂ ਸੋਨ ਤਮਗਾ ਹੈ।

ਪ੍ਰਵੀਨ ਕੁਮਾਰ (Praveen Kumar) ਦੇ ਸੋਨ ਤਮਗਾ ਜਿੱਤਣ ਨਾਲ ਭਾਰਤ ਤਮਗਾ ਸੂਚੀ ‘ਚ 14ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤੀ ਖਿਡਾਰੀਆਂ ਨੇ ਹੁਣ ਤੱਕ 6 ਸੋਨ, 9 ਚਾਂਦੀ ਅਤੇ 11 ਕਾਂਸੀ ਦੇ ਤਮਗੇ ਜਿੱਤੇ ਹਨ। ਪੈਰਾਲੰਪਿਕ ‘ਚ ਇਹ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਟੋਕੀਓ ਪੈਰਾਲੰਪਿਕਸ ‘ਚ ਭਾਰਤੀ ਖਿਡਾਰੀਆਂ ਨੇ 5 ਗੋਲਡ ਸਮੇਤ 19 ਤਮਗੇ ਜਿੱਤੇ ਸਨ।

Scroll to Top