ਚੰਡੀਗੜ੍ਹ, 06 ਸਤੰਬਰ 2024: ਪੈਰਿਸ ਪੈਰਾਲੰਪਿਕ ਖੇਡਾਂ (Paris Paralympic Games) ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਵੀਰਵਾਰ ਨੂੰ ਦੇਸ਼ ਦੇ ਖਾਤੇ ‘ਚ ਸਿਰਫ ਇਕ ਤਮਗਾ ਆਇਆ। ਨੇਤਰਹੀਣ ਕਪਿਲ ਪਰਮਾਰ ਨੇ J1 60 ਕਿਲੋਗ੍ਰਾਮ ਪੁਰਸ਼ਾਂ ਦੇ ਪੈਰਾ ਜੂਡੋ ਮੁਕਾਬਲੇ ‘ਚ ਭਾਰਤ ਨੂੰ ਜੂਡੋ ‘ਚ ਆਪਣਾ ਪਹਿਲਾ ਪੈਰਾਲੰਪਿਕ ਤਮਗਾ ਦਿਵਾਇਆ ਹੈ । ਭਾਰਤ ਇਸ ਹੁਣ 5 ਸੋਨ ਤਮਗੇ, 9 ਚਾਂਦੀ ਅਤੇ 11 ਕਾਂਸੀ ਦੇ ਤਮਗੇ ਆਪਣੇ ਨਾਂ ਕਰ ਚੁੱਕਾ ਹੈ |
ਭਾਰਤ ਨੇ ਇਸ ਪੈਰਾਲੰਪਿਕ (Paris Paralympic Games) ‘ਚ 25 ਦੇ ਟੀਚੇ ਨਾਲ ਪ੍ਰਵੇਸ਼ ਕੀਤਾ ਸੀ ਅਤੇ ਇਸ ਸਮੇਂ ਦੇਸ਼ ਦੇ ਖਾਤੇ ‘ਚ 25 ਤਮਗੇ ਹਨ। ਅੱਜ ਯਾਨੀ ਸ਼ੁੱਕਰਵਾਰ ਨੂੰ ਭਾਰਤ 30 ਮੈਡਲਾਂ ਦੇ ਅੰਕੜੇ ਨੂੰ ਛੂਹ ਸਕਦਾ ਹੈ। ਅੱਜ ਕਈ ਟੀਮ ਦਾਅ ‘ਤੇ ਲੱਗਣਗੇ।
ਸ਼ੁੱਕਰਵਾਰ ਨੂੰ ਸਾਰਿਆਂ ਦੀਆਂ ਨਜ਼ਰਾਂ ਅਥਲੈਟਿਕਸ ‘ਤੇ ਹੋਣਗੀਆਂ ਜਿਸ ‘ਚ ਕਈ ਮੈਡਲ ਦਾਅ ‘ਤੇ ਲੱਗੇ ਹੋਏ ਹਨ। ਦੀਪੇਸ਼ ਕੁਮਾਰ (ਪੁਰਸ਼ਾਂ ਦਾ ਜੈਵਲਿਨ ਥਰੋਅ ਐੱਫ 54 ਫਾਈਨਲ), ਪ੍ਰਵੀਨ ਕੁਮਾਰ (ਪੁਰਸ਼ਾਂ ਦੀ ਉੱਚੀ ਛਾਲ ਟੀ 64 ਫਾਈਨਲ), ਭਵਨਾਬੇਨ ਅਜਬਾਜੀ ਚੌਧਰੀ (ਮਹਿਲਾ ਜੈਵਲਿਨ ਥਰੋਅ ਐੱਫ 46 ਫਾਈਨਲ), ਸੋਮਨ ਰਾਣਾ ਅਤੇ ਹੋਕਾਟੋ ਹੋਟੋਜ਼ ਸੇਮਾ (ਪੁਰਸ਼ਾਂ ਦਾ ਸ਼ਾਟ ਥਰੋਅ ਐੱਫ 57 ਫਾਈਨਲ) ਦੀ ਨਜ਼ਰ ਹੋਵੇਗੀ। ਪੈਰਾ ਪਾਵਰਲਿਫਟਿੰਗ ਵਿੱਚ ਕਸਤੂਰੀ ਰਾਜਮਾਨੀ ਮਹਿਲਾਵਾਂ ਦੇ 67 ਕਿਲੋਗ੍ਰਾਮ ਫਾਈਨਲ ਵਿੱਚ ਖੇਡੇਗੀ।