ਪੈਰਾ ਓਲੰਪਿਕ

ਪੈਰਾ ਓਲੰਪਿਕ ਤੇ ਏਸ਼ੀਅਨ ਖੇਡਾਂ ਦੇ ਤਮਗਾ ਜੇਤੂਆਂ ਨੇ ਹਰਿਆਣਾ ਕੈਬਿਨਟ ਮੰਤਰੀ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ, 26 ਜੂਨ 2025: ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਪੈਰਿਸ 2024 ਪੈਰਾ ਓਲੰਪਿਕ ਅਤੇ ਏਸ਼ੀਅਨ ਖੇਡਾਂ ਦੇ ਤਮਗਾ ਜੇਤੂਆਂ ਨੇ ਹਰਿਆਣਾ ਦੀ ਸਿਹਤ ਮੰਤਰੀ ਅਤੇ ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਪ੍ਰਧਾਨ ਕੁਮਾਰੀ ਆਰਤੀ ਸਿੰਘ ਰਾਓ ਨਾਲ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ।

ਇਸ ਮੌਕੇ ਖਿਡਾਰੀਆਂ ਨੇ ਖੇਡ ਕੋਟੇ ਤਹਿਤ ਨਕਦ ਇਨਾਮ ਅਤੇ ਨੌਕਰੀਆਂ ਵਰਗੀਆਂ ਆਪਣੀਆਂ ਮੰਗਾਂ ਸਬੰਧੀ ਮੰਤਰੀ ਨੂੰ ਇੱਕ ਲਿਖਤੀ ਮੰਗ ਪੱਤਰ ਸੌਂਪਿਆ। ਖਿਡਾਰੀਆਂ ਦੀਆਂ ਮੰਗਾਂ ਦਾ ਤੁਰੰਤ ਅਤੇ ਸਕਾਰਾਤਮਕ ਜਵਾਬ ਦਿੰਦੇ ਹੋਏ, ਕੁਮਾਰੀ ਆਰਤੀ ਸਿੰਘ ਰਾਓ ਨੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮੁੱਦੇ ਦੇ ਛੇਤੀ ਹੱਲ ਲਈ ਖੇਡ ਮੰਤਰੀ ਗੌਰਵ ਗੌਤਮ ਨਾਲ ਗੱਲ ਕੀਤੀ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਪ੍ਰਮੁੱਖ ਸਕੱਤਰ ਨੂੰ ਵੀ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਪੈਰਾ ਓਲੰਪਿਕ ਤਗਮਾ ਜੇਤੂ ਨਿਤੇਸ਼ ਕੁਮਾਰ (ਬੈਡਮਿੰਟਨ), ਹਰਵਿੰਦਰ ਸਿੰਘ (ਤੀਰਅੰਦਾਜ਼ੀ), ਮਨੀਸ਼ ਨਰਵਾਲ (ਸ਼ੂਟਿੰਗ), ਨਵਦੀਪ ਸਿੰਘ (ਜੈਵਲਿਨ ਥ੍ਰੋ), ਪੈਰਾ ਏਸ਼ੀਅਨ ਖੇਡਾਂ ਦੇ ਤਮਗਾ ਜੇਤੂ ਕੋਕੀਲਾ (ਜੂਡੋ), ਪੂਜਾ (ਅਥਲੈਟਿਕਸ), ਸਰਿਤਾ (ਤੀਰਅੰਦਾਜ਼ੀ), ਅਸ਼ੋਕ ਮਲਿਕ (ਪਾਵਰਲਿਫਟਿੰਗ), ਹਨੀ (ਅਥਲੈਟਿਕਸ) ਅਤੇ ਹੋਰ ਖਿਡਾਰੀ ਮੌਜੂਦ ਸਨ। ਇਸ ਮੌਕੇ ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੋਤੀ ਕੁਮਾਰ ਛਾਬੜਾ, ਖਜ਼ਾਨਚੀ ਪਵਨ ਅਧਾਨਾ ਅਤੇ ਸਕੱਤਰ ਸੁਰੇਂਦਰ ਸਿੰਘ ਵੀ ਮੌਜੂਦ ਸਨ।

Read More: ਹਰਿਆਣਾ ‘ਚ ਮਾਡਲ ਔਨਲਾਈਨ ਤਬਾਦਲਾ ਨੀਤੀ ਦੇ ਤਹਿਤ ਨੋਡਲ ਅਫਸਰਾਂ ਦੀ ਨਿਯੁਕਤੀ ਦੇ ਹੁਕਮ

Scroll to Top