ਪੰਥ ਤਾਲਮੇਲ ਸੰਗਠਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋ ਕੇ ਕੀਤੀ ਗਈ ਅਰਦਾਸ 

ਅੰਤਰਿੰਗ ਕਮੇਟੀ ਵੱਲੋਂ ਜਥੇਦਾਰ ਸਾਹਿਬਾਨਾਂ ਨੂੰ ਬੇਵਜਾ ਸੇਵਾ ਮੁਕਤ ਕਰਨ ਦੇ ਰੋਸ ਵਜੋਂ ਕੀਤੀ ਗਈ ਅਰਦਾਸ

ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸੇਵਾ ਸੰਭਾਲ ਮਰਿਆਦਾ ਦੇ ਹੋਈ ਹੈ ਉਲਟ – ਗਿਆਨੀ ਕੇਵਲ ਸਿੰਘ

10 ਮਾਰਚ 2025: ਸ਼੍ਰੋਮਣੀ (Shiromani Gurdwara Parbandhak Committee) ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਪਿਛਲੇ ਦਿਨੀ ਐਸਜੀਪੀਸੀ ਦਫਤਰ ਵਿੱਚ ਇਕੱਤਰਤਾ ਕਰਕੇ ਜਥੇਦਾਰ ਸਾਹਿਬਾਨਾਂ ਨੂੰ ਸੇਵਾ ਮੁਕਤ ਕੀਤਾ ਗਿਆ। ਜਿਸ ਦੇ ਰੋਸ ਵਜੋਂ ਅੱਜ ਅਕਾਲ ਪੁਰਖ ਦੀ ਫੌਜ ਅਤੇ ਪੰਥਕ ਤਾਲਮੇਲ ਸੰਗਠਨਾਂ ਵੱਲੋਂ ਇਕੱਠੇ ਹੋ ਕੇ ਵਿਰੋਧ ਅਤੇ ਰੋਸ ਪ੍ਰੋਗਰਾਮ ਉਲੀਕਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ(Sri Akal Takht Sahib)  ਤੇ ਪਹੁੰਚ ਕੇ ਅਰਦਾਸ ਬੇਨਤੀ ਕੀਤੀ ਗਈ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ (keval singh) ਨੇ ਕਿਹਾ ਕਿ ਜੋ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬਾ ਨੂੰ ਬੇਵਜਾ ਹੀ ਸੇਵਾ ਮੁਕਤ ਕੀਤਾ ਗਿਆ ਹੈ। ਉਸ ਦਾ ਰੋਸ ਪੂਰੇ ਕੌਮ ਦੇ ਵਿੱਚ ਹੈ ਅਤੇ ਅਕਾਲੀ ਦਲ ਦੇ ਵੀ ਕਈ ਲੀਡਰਾਂ ਦੇ ਵਿੱਚ ਇਸ ਦਾ ਰੋਸ ਦੇਖਣ ਨੂੰ ਮਿਲ ਰਿਹਾ ਅਤੇ ਸਿੱਖ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਉਲੀਕਨ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਬੇਨਤੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਅੱਜ ਸਵੇਰੇ ਤੜਕਸਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ (giani kuldeep singh) ਗੜਗੱਜ ਨੂੰ ਸੇਵਾ ਸੰਭਾਲ ਦਿੱਤੀ ਗਈ ਹੈ ਉਹ ਮਰਿਆਦਾ ਦੇ ਉਲਟ ਹੈ ਕਿਉਂਕਿ ਪਹਿਲੀ ਦਸਤਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜਾਂਦੀ ਹੈ ਅਤੇ ਵੱਖ-ਵੱਖ ਨਿਹੰਗ ਸਿੰਘ ਦਲ ਪੰਥਾਂ ਦੀ ਅਗਵਾਈ ਦੇ ਵਿੱਚ ਸੇਵਾ ਸੰਭਾਲ ਹੁੰਦੀ ਹੈ ਲੇਕਿਨ ਰਾਤ ਦੇ ਸਮੇਂ ਮਰਿਆਦਾ ਦੇ ਉਲਟ ਇਹਨਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਹੋਣਾਂ ਦੀ ਸੇਵਾ ਸੰਭਾਲ ਕੀਤੀ ਗਈ ਹੈ। ਅਤੇ ਹੁਣ ਜਦੋਂ ਆਉਣ ਵਾਲੇ ਸਮੇਂ ਵਿੱਚ ਗਿਆਨੀ ਕੁਲਦੀਪ ਸਿੰਘ ਕਿਤੇ ਸਮਾਗਮ ਤੇ ਜਾਣਗੇ ਤੇ ਉੱਥੇ ਸਿੱਖ ਦੇ ਵਿਰੋਧ ਦਾ ਅਗਰ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤਾਂ ਉਸ ਦੇ ਜਿੰਮੇਦਾਰ ਸ਼੍ਰੋਮਣੀ ਕਮੇਟੀ ਹੋਵੇਗੀ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਇਹ ਸਾਰੇ ਮਸਲੇ ਨੂੰ ਸੁਲਝਾਣ ਦੀ ਫਿਰ ਗਿਆਨੀ ਕੁਲਦੀਪ ਸਿੰਘ ਦੀ ਤਾਜਪੋਸ਼ ਕਰਦੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਵੇਲੇ ਸਿੱਖ ਪੰਥ ਦੀ ਨੁਮਾਇੰਦਗੀ ਨਹੀਂ ਕਰ ਰਹੀ ਉਹ ਸਿਰਫ ਇੱਕ ਧੜੇ ਦੀ ਹੀ ਨੁਮਾਇੰਦਗੀ ਕਰਦੀ ਹੋਈ ਨਜ਼ਰ ਆ ਰਹੀ ਹੈ।

Read More: Amritsar: ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸਿੱਖ ਆਗੂਆਂ ਨੇ 557ਵਾਂ ਨਾਨਕਸ਼ਾਹੀ ਕੈਲੈੰਡਰ ਕੀਤਾ ਗਿਆ ਰਿਲੀਜ਼

Scroll to Top