ਉੱਤਰ ਪ੍ਰਦੇਸ਼, 13 ਦਸੰਬਰ 2025: ਪੰਕਜ ਚੌਧਰੀ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ‘ਚ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਹੁਣ ਉਨ੍ਹਾਂ ਦੀ ਨਾਮਜ਼ਦਗੀ ਇਸ ਅਹੁਦੇ ਲਈ ਲਗਭੱਗ ਤੈਅ ਮੰਨੀ ਜਾ ਰਹੀ ਹੈ। ਨਾਮਜ਼ਦਗੀ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਮੰਤਰੀ ਸੂਰਿਆ ਪ੍ਰਤਾਪ ਸ਼ਾਹੀ, ਮੰਤਰੀ ਸਵਤੰਤਰ ਦੇਵ, ਮੰਤਰੀ ਦਾਰਾ ਸਿੰਘ ਚੌਹਾਨ, ਮੰਤਰੀ ਏ.ਕੇ. ਸ਼ਰਮਾ, ਕਮਲੇਸ਼ ਪਾਸਵਾਨ, ਰਾਜ ਮੰਤਰੀ ਅਸੀਮ ਅਰੁਣ ਅਤੇ ਭਾਜਪਾ ਆਗੂ ਸਮ੍ਰਿਤੀ ਈਰਾਨੀ ਪ੍ਰਸਤਾਵਕ ਬਣੇ।
ਜਿਕਰਯੋਗ ਹੈ ਕਿ ਦੋਵੇਂ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਅਤੇ ਬ੍ਰਜੇਸ਼ ਪਾਠਕ, ਪ੍ਰਦੇਸ਼ ਪ੍ਰਧਾਨ ਭੂਪੇਂਦਰ ਚੌਧਰੀ, ਸਾਧਵੀ ਨਿਰੰਜਨ ਜੋਤੀ, ਮੰਤਰੀ ਦਾਰਾ ਸਿੰਘ ਚੌਹਾਨ, ਬਾਬੂ ਰਾਮ ਨਿਸ਼ਾਦ ਅਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਮਹਿੰਦਰ ਨਾਥ ਪਾਂਡੇ ਦੁਪਹਿਰ 12 ਵਜੇ ਤੋਂ ਲਖਨਊ ਸਥਿਤ ਭਾਜਪਾ ਦਫਤਰ ਪਹੁੰਚੇ।
ਇਸ ਦਰਮਿਆਨ ਚਰਚਾ ਹੈ ਕਿ ਭਾਜਪਾ ਉਨ੍ਹਾਂ ਨੂੰ ਸੂਬਾ ਪਾਰਟੀ ‘ਚ ਇੱਕ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੀ ਉਮੀਦਵਾਰੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸਪਾ ਦੇ ਪੀਡੀਏ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ, ਕੇਂਦਰੀ ਮੰਤਰੀ ਪੰਕਜ ਚੌਧਰੀ ਨੇ ਸੂਬਾ ਪ੍ਰਧਾਨ ਦੀ ਚੋਣ ‘ਤੇ ਕਿਹਾ, “ਅੱਜ, ਸਾਰੇ ਭਾਜਪਾ ਸੰਸਦ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਸੂਬਾ ਪ੍ਰਧਾਨ ਦੀ ਚੋਣ ਹੋਣੀ ਹੈ ਅਤੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ। ਹੁਣ ਪਾਰਟੀ ਫੈਸਲਾ ਕਰੇਗੀ ਕਿ ਕੌਣ ਆਪਣੀ ਨਾਮਜ਼ਦਗੀ ਦਾਖਲ ਕਰੇਗਾ ਅਤੇ ਕੌਣ ਨਹੀਂ।”
ਪੰਕਜ (ਓਬੀਸੀ) ਭਾਈਚਾਰੇ ਤੋਂ ਆਉਂਦਾ ਹੈ, ਜੋ ਕਿ ਉੱਤਰ ਪ੍ਰਦੇਸ਼ ‘ਚ ਇੱਕ ਵੱਡਾ ਅਤੇ ਮਹੱਤਵਪੂਰਨ ਵੋਟ ਬੈਂਕ ਹੈ। ਜਦੋਂ ਕਿ ਪਾਰਟੀ ਕੋਲ ਪਹਿਲਾਂ ਹੀ ਕਈ ਪ੍ਰਮੁੱਖ ਓਬੀਸੀ ਆਗੂ ਹਨ, ਪੰਕਜ ‘ਤੇ ਸੱਟਾ ਲਗਾਉਣ ਨਾਲ ਨਵੀਂ ਊਰਜਾ ਅਤੇ ਸੋਚ ਆ ਸਕਦੀ ਹੈ।
Read More: UP News: ਰਾਮ ਗੋਪਾਲ ਦੇ ਕ.ਤ.ਲ ਮਾਮਲੇ ‘ਚ ਸਰਫਰਾਜ਼ ਨੂੰ ਮੌ.ਤ ਦੀ ਸਜ਼ਾ, 9 ਜਣਿਆਂ ਨੂੰ ਉਮਰ ਕੈਦ




