ਚੰਡੀਗੜ੍ਹ, 10 ਜੁਲਾਈ 2025: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (Panjab University) ਨੇ ਉਨ੍ਹਾਂ ਪੁਰਾਣੇ ਵਿਦਿਆਰਥੀਆਂ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਹੈ | ਯੂਨੀਵਰਸਿਟੀ ਮੁਤਾਬਕ ਜੋ ਵਿਦਿਆਰਥੀ ਕਿਸੇ ਕਾਰਨ ਕਰਕੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ ਸਨ ਜਾਂ ਫਿਰ ਆਪਣੀਆਂ ਪ੍ਰੀਖਿਆਵਾਂ ਤੋਂ ਵਾਂਝੇ ਰਹੇ ਗਏ ਸਨ |
ਇਹ ਸੁਨਹਿਰੀ ਮੌਕਾ ਉਨ੍ਹਾਂ ਸਾਰੇ ਵਿਦਿਆਰਥੀਆਂ ਲਈ ਹੈ, ਜਿਨ੍ਹਾਂ ਨੇ ਸਾਲ 2014 ਤੋਂ ਬਾਅਦ ਪੰਜਾਬ ਯੂਨੀਵਰਸਿਟੀ ‘ਚ ਦਾਖਲਾ ਲਿਆ ਸੀ ਅਤੇ ਉਨ੍ਹਾਂ ਕੋਲ ਕੋਈ ਹੋਰ ਮੌਕਾ ਨਹੀਂ ਬਚਿਆ ਸੀ। ਇਸ ਲਈ ਉਹ ਵਿਦਿਆਰਥੀ ਔਨਲਾਈਨ ਫਾਰਮ 16 ਜੁਲਾਈ 2025 ਤੋਂ ਸ਼ੁਰੂ ਹੋਣਗੇ ਅਤੇ ਸਾਰੇ ਫਾਰਮ ਸਿਰਫ਼ ਔਨਲਾਈਨ ਹੀ ਭਰੇ ਅਤੇ ਜਮ੍ਹਾਂ ਕੀਤੇ ਜਾਣਗੇ।
ਪੰਜਾਬ ਯੂਨੀਵਰਸਿਟੀ (Panjab University) ਮੁਤਾਬਕ ਇਨ੍ਹਾਂ ‘ਚ ਅੰਡਰਗ੍ਰੈਜੁਏਟ (ਯੂਜੀ), ਪੋਸਟ ਗ੍ਰੈਜੂਏਟ (ਪੀਜੀ) ਅਤੇ ਪੇਸ਼ੇਵਰ ਕੋਰਸਾਂ ਦੇ ਵਿਦਿਆਰਥੀ, ਜਿਹੜੇ ਔਡ ਸਮੈਸਟਰ ਯਾਨੀ ਪਹਿਲਾ, ਤੀਜਾ, ਪੰਜਵਾਂ, ਸੱਤਵਾਂ ਜਾਂ ਨੌਵਾਂ ਸਮੈਸਟਰ ਖੁੰਝ ਗਏ ਹਨ | ਇਸਦੇ ਨਾਲ ਹੀ ਜਿਹੜੇ ਵਿਦਿਆਰਥੀ ਕੰਪਾਰਟਮੈਂਟ, ਸੁਧਾਰ, ਅਧੂਰਾ, ਜਾਂ ਪ੍ਰੈਕਟੀਕਲ ਖੁੰਝ ਗਏ ਹਨ
ਔਡ ਸਮੈਸਟਰ ਪ੍ਰੀਖਿਆਵਾਂ ਨਵੰਬਰ-ਦਸੰਬਰ 2025 ‘ਚ ਹੋਣਗੀਆਂ ਅਤੇ ਈਵਨ ਸਮੈਸਟਰ ਪ੍ਰੀਖਿਆਵਾਂ ਮਈ 2026 ‘ਚ ਹੋਣਗੀਆਂ | ਪੰਜਾਬ ਯੂਨੀਵਰਸਿਟੀ ਮੁਤਾਬਕ ਇਹ ਸਾਰੀਆਂ ਪ੍ਰੀਖਿਆਵਾਂ ਔਫਲਾਈਨ ਮੋਡ ‘ਚ ਹੋਣਗੀਆਂ | ਇਨ੍ਹਾਂ ਪ੍ਰੀਖਿਆਵਾਂ ਲਈ ਫੀਸ ਗ੍ਰੈਜੂਏਸ਼ਨ ਲਈ 7,500 ਪ੍ਰਤੀ ਸਮੈਸਟਰ, ਪੋਸਟਗ੍ਰੈਜੂਏਟ/ਪੇਸ਼ੇਵਰ ਕੋਰਸਾਂ ਲਈ, 15,000 ਪ੍ਰਤੀ ਸਮੈਸਟਰ ਅਤੇ
SC/ST ਵਿਦਿਆਰਥੀਆਂ ਨੂੰ ਫੀਸਾਂ ‘ਚ 50 ਫੀਸਦੀ ਛੋਟ ਦਿੱਤੀ ਜਾਵੇਗੀ |