June 28, 2024 4:05 pm
Panchkula

ਪੰਚਕੂਲਾ: ਪਾਰਸਲ ਦੇਣ ਦੇ ਬਹਾਨੇ ਲੁਟੇਰਿਆਂ ਨੇ ਘਰ ਦਾਖ਼ਲ ਹੋ ਕੇ ਬਜ਼ੁਰਗ ਜੋੜੇ ਨੂੰ ਬਣਾਇਆ, ਸੋਨਾ ਤੇ ਨਕਦੀ ਲੁੱਟ ਕੇ ਹੋਏ ਫ਼ਰਾਰ

ਪੰਚਕੂਲਾ, 9 ਜਨਵਰੀ 2024: ਪੰਚਕੂਲਾ (Panchkula) ‘ਚ ਇੱਕ ਬਜ਼ੁਰਗ ਜੋੜੇ ਨੂੰ ਘਰ ‘ਚ ਅਗਵਾ ਕਰਕੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਲੁਟੇਰੇ ਪਾਰਸਲ ਦੇਣ ਦੇ ਬਹਾਨੇ ਘਰ ਵਿੱਚ ਦਾਖ਼ਲ ਹੋਏ ਅਤੇ ਫਿਰ ਬਜ਼ੁਰਗ ਦੇ ਹੱਥ, ਲੱਤਾਂ ਅਤੇ ਮੂੰਹ ਟੇਪ ਨਾਲ ਬੰਨ੍ਹ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਚਾਕੂ ਦਿਖਾ ਕੇ ਗਹਿਣੇ ਅਤੇ 4 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਸੈਕਟਰ 20 ਥਾਣਾ ਪੁਲਿਸ, ਕ੍ਰਾਈਮ ਬ੍ਰਾਂਚ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ।

ਮੁਲਜ਼ਮਾਂ ਵੱਲੋਂ ਕੀਤੀ ਵਾਰਦਾਤ ਦਾ ਅੰਜ਼ਾਮ ਸੀਸੀਟੀਵੀ ਕਮਰੇ ਵਿੱਚ ਕੈਦ ਹੋ ਗਿਆ ਹੈ। ਸੈਕਟਰ 20 ਗਰੁੱਪ ਹਾਊਸਿੰਗ ਸੁਸਾਇਟੀ ਨੰਬਰ 33 ਦੇ ਵਸਨੀਕ ਵਿਨੈ ਕੱਕੜ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਉਹ ਅਤੇ ਉਸ ਦੀ ਘਰਵਾਲੀ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਦੋ ਵਿਅਕਤੀ ਆਏ ਅਤੇ ਘੰਟੀ ਵਜਾਈ। ਵਿਨੈ ਕੱਕੜ ਦੀ ਘਰਵਾਲੀ ਦਰਵਾਜ਼ਾ ਖੋਲ੍ਹਣ ਗਈ ਪਰ ਉਨ੍ਹਾਂ ਤੋਂ ਦਰਵਾਜ਼ਾ ਨਹੀਂ ਖੁੱਲ੍ਹਿਆ।

ਇਸਤੋਂ ਬਾਅਦ ਉਨ੍ਹਾਂ ਨੇ ਆਪਣੇ ਘਰਵਾਲੇ ਨੂੰ ਬੁਲਾਇਆ, ਜਿਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਜਾਲੀ ਵਾਲੇ ਦਰਵਾਜ਼ੇ ਰਾਹੀਂ ਲੁਟੇਰੇ ਨੂੰ ਪੁੱਛਿਆ। ਲੁਟੇਰੇ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਪਾਰਸਲ ਲੈ ਕੇ ਆਇਆ ਸੀ। ਜਿਵੇਂ ਹੀ ਵਿਨੈ ਕੱਕੜ ਨੇ ਜਾਲੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਪਾਰਸਲ ਦੇਖਣ ਲੱਗਾ ਤਾਂ ਲੁਟੇਰਾ ਅੰਦਰ ਦਾਖਲ ਹੋ ਗਿਆ ਅਤੇ ਆਪਣੇ ਹੱਥਾਂ ਨਾਲ ਮੂੰਹ ਢੱਕ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਫਰਸ਼ ‘ਤੇ ਡੇਗ ਦਿੱਤਾ ਅਤੇ ਉਸ ਦੇ ਹੱਥ-ਪੈਰ ਟੇਪ ਨਾਲ ਬੰਨ੍ਹ ਦਿੱਤੇ। ਦੂਜੇ ਲੁਟੇਰੇ ਨੇ ਉਨ੍ਹਾਂ ਦੀ ਘਰਵਾਲੀ ਨੂੰ ਚਾਕੂ ਦਿਖਾ ਕੇ ਕੁਰਸੀ ‘ਤੇ ਬਿਠਾ ਦਿੱਤਾ। ਇਸ ਤੋਂ ਬਾਅਦ ਲੁਟੇਰੇ ਉਨ੍ਹਾਂ ਨੂੰ ਦੂਜੇ ਕਮਰੇ ‘ਚ ਲੈ ਗਿਆ ਅਤੇ ਉਨ੍ਹਾਂ ਨੂੰ ਨਕਦੀ ਅਤੇ ਗਹਿਣੇ ਦੇਣ ਲਈ ਕਿਹਾ। ਲੁਟੇਰੇ ਨੇ ਪੀੜਤ ਦੇ ਘਰੋਂ 4 ਹਜ਼ਾਰ ਰੁਪਏ ਦੀ ਨਕਦੀ, ਉਸ ਦੇ ਦੋਵੇਂ ਹੱਥਾਂ ਵਿੱਚੋਂ ਸੋਨੇ ਦੀਆਂ ਮੁੰਦਰੀਆਂ ਅਤੇ ਗਲੇ ਵਿੱਚੋਂ ਇੱਕ ਚੇਨ ਖੋਹ ਲਈ।

ਇਸ ਤੋਂ ਬਾਅਦ ਦੂਜੇ ਲੁਟੇਰੇ ਨੇ ਉਸ ਦੀ ਘਰਵਾਲੀ ਦੇ ਕੰਨਾਂ ਦੀਆਂ ਦੋਵੇਂ ਬਾਲੀਆਂ ਖੋਹ ਲਈਆਂ । ਮੁਲਜ਼ਮ ਨੇ ਜਿਵੇਂ ਹੀ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੂੰ ਦੇਖਿਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੀ ਘਰਵਾਲੀ ਦੇ ਕੰਨਾਂ ਤੋਂ ਜ਼ਬਰਦਸਤੀ ਸੋਨੇ ਦੀਆਂ ਵਾਲੀਆਂ ਲਾਹ ਦਿੱਤੀਆਂ ਅਤੇ ਉਸ ਦੇ ਦੋਵੇਂ ਕੰਨਾਂ ਵਿੱਚੋਂ ਖੂਨ ਵਗਣ ਲੱਗਾ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਹੜਕੰਪ ਮੱਚ ਗਿਆ।

ਇਸ ਤੋਂ ਤੁਰੰਤ ਬਾਅਦ ਪੁਲਿਸ (Panchkula) ਨੂੰ ਸੂਚਨਾ ਦਿੱਤੀ ਗਈ। ਬਜ਼ੁਰਗ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਦਾ ਤੀਜਾ ਸਾਥੀ ਕੁਝ ਦੂਰੀ ‘ਤੇ ਮੋਟਰਸਾਈਕਲ ‘ਤੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਇਸ ਤੋਂ ਬਾਅਦ ਤਿੰਨੋਂ ਲੁਟੇਰੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਫਿਲਹਾਲ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ।