Panchayat funds

Panchayat funds: ਪੰਚਾਇਤੀ ਫੰਡਾਂ ‘ਚ ਘਪਲਾ ਕਰਨ ਦੇ ਦੋਸ਼ ਹੇਠ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ 8 ਜੁਲਾਈ, 2024: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਚਾਇਤੀ ਫੰਡਾਂ (Panchayat funds) ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਜੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਪਿੰਡ ਸੋਨਾ ਦਾ ਪੰਚਾਇਤ ਸਕੱਤਰ ਮੁਖਤਿਆਰ ਸਿੰਘ ਅਤੇ ਹਰਭਜਨ ਕੌਰ, ਸਾਬਕਾ ਸਰਪੰਚ ਪਿੰਡ ਹਿਆਲਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ |

ਵਿਜੀਲੈਂਸ ਮੁਤਾਬਕ ਪਿੰਡ ਹਿਆਲਾ ਦੀ ਗ੍ਰਾਮ ਪੰਚਾਇਤ ਦੁਆਰਾ ਆਈਆਂ ਗ੍ਰਾਂਟਾਂ (Panchayat funds) ‘ਚ ਘਪਲਾ ਕਰਨ ਸੰਬੰਧੀ ਕੀਤੀ ਪੜਤਾਲ ਦੇ ਅਧਾਰ ‘ਤੇ ਦੋਵਾਂ ਜਣਿਆਂ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ 2008 ਅਤੇ 2013 ਤੱਕ ਗ੍ਰਾਮ ਪੰਚਾਇਤ ਹਿਆਲਾ ਨੂੰ 16,45,000 ਰੁਪਏ ਦੀਆਂ ਕੁੱਲ 9 ਗ੍ਰਾਂਟ ਆਈਆਂ ਸਨ | ਉਨ੍ਹਾਂ ਦੱਸਿਆ ਕਿ ਤਤਕਾਲੀ ਸਰਪੰਚ ਸੁਰਜੀਤ ਸਿੰਘ ਅਤੇ ਕਾਰਜਕਾਰੀ ਸਰਪੰਚ ਅਤੇ ਮੈਂਬਰ ਪੰਚਾਇਤ ਬਖਸ਼ੀਸ਼ ਰਾਮ ਦੀ 22 ਸਤੰਬਰ 2022 ‘ਚ ਮੌਤ ਹੋ ਗਈ ਸੀ |

ਕਾਰਜਕਾਰੀ ਸਰਪੰਚ ਅਤੇ ਮੈਂਬਰ ਪੰਚਾਇਤ ਹਰਭਜਨ ਕੌਰ ਅਤੇ ਪੰਚਾਇਤ ਸਕੱਤਰ ਮੁਖਤਿਆਰ ਨੇ ਇਨ੍ਹਾਂ ਗ੍ਰਾਂਟਾਂ ‘ਚੋਂ ਮਜ਼ਦੂਰਾਂ ਨੂੰ ਅਦਾਇਗੀ ਲਈ ਜਾਅਲੀ ਰਸੀਦਾਂ, ਬਿੱਲ ਅਤੇ ਅਧੂਰੀਆਂ ਮਾਸਟਰ ਰੋਲ ਜਮ੍ਹਾ ਕਰਵਾ ਕੇ ਉਕਤ ਗ੍ਰਾਂਟਾਂ ‘ਚ ਬੇਨਿਯਮੀਆਂ ਕੀਤੀਆਂ | ਅੱਜ ਉਕਤ ਦੋਵਾਂ ਮੁਲਜਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ |

 

Scroll to Top