2 ਅਕਤੂਬਰ 2025: ਪੰਜਾਬ ਸਰਕਾਰ (punjab sarkar) ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਨਵੇਂ ਬਣੇ ਬਲਾਕਾਂ ਵਿੱਚ ਪੰਚਾਇਤਾਂ ਦੇ ਦਫ਼ਤਰੀ ਕੰਮ ਤੁਰੰਤ ਪ੍ਰਭਾਵ ਨਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਇੱਕ ਸਰਕਾਰੀ ਨੋਟੀਫਿਕੇਸ਼ਨ 8 ਅਗਸਤ, 2025 ਨੂੰ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਹੁਣ ਪ੍ਰਸ਼ਾਸਨਿਕ ਸਕੱਤਰ ਅਜੀਤ ਬਾਲਾਜੀ ਜੋਸ਼ੀ, ਆਈਏਐਸ ਨੇ ਹੁਕਮ ਜਾਰੀ ਕੀਤੇ ਹਨ। ਦੱਸ ਦੇਈਏ ਕਿ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨਵੇਂ ਬਣੇ ਬਲਾਕਾਂ ਵਿੱਚ ਸ਼ਾਮਲ ਪੰਚਾਇਤਾਂ ਲਈ ਸਾਰਾ ਦਫ਼ਤਰੀ ਕੰਮ ਉਨ੍ਹਾਂ ਨਵੇਂ ਬਲਾਕਾਂ ਤੋਂ ਹੀ ਕਰਵਾਇਆ ਜਾਵੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
Read More: Panchayat elections: ਪੰਚਾਇਤੀ ਚੋਣਾਂ ਦੌਰਾਨ 10 ਮੁਲਾਜ਼ਮਾਂ ਨੂੰ ਕੀਤਾ ਮੁਅੱਤਲ