July 2, 2024 9:45 pm
Nawaz Sharif

ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ ਚਾਰ ਸਾਲ ਬਾਅਦ ਵਤਨ ਵਾਪਸ ਪਰਤੇ, ਇਮਰਾਨ ਖਾਨ ਦੀ ਪਾਰਟੀ ਵੱਲੋਂ ਵਿਰੋਧ

ਚੰਡੀਗੜ੍ਹ, 21 ਅਕਤੂਬਰ, 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Nawaz Sharif) ਚਾਰ ਸਾਲ ਦੀ ਜਲਾਵਤਨੀ ਤੋਂ ਬਾਅਦ ਅੱਜ ਯਾਨੀ ਸ਼ਨੀਵਾਰ ਨੂੰ ਪਾਕਿਸਤਾਨ ਪਰਤ ਆਏ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਲੰਡਨ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਆਪਣੀ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ।

ਸਾਬਕਾ ਕਾਨੂੰਨ ਮੰਤਰੀ ਸੈਨੇਟਰ ਆਜ਼ਮ ਤਰਾਰ ਅਤੇ ਪਾਰਟੀ ਆਗੂਆਂ ਸਮੇਤ ਪੀਐਮਐਲ-ਐਨ ਸੁਪਰੀਮੋ ਦੀ ਕਾਨੂੰਨੀ ਟੀਮ ਉਨ੍ਹਾਂ (Nawaz Sharif) ਦੇ ਸਵਾਗਤ ਲਈ ਹਵਾਈ ਅੱਡੇ ‘ਤੇ ਮੌਜੂਦ ਹੈ। ਤਰਾਰ ਨੇ ਕਿਹਾ ਕਿ ਨਵਾਜ਼ ਦੇ ਆਉਣ ‘ਤੇ ਉਨ੍ਹਾਂ ਨਾਲ ਸਿਆਸੀ ਅਤੇ ਕਾਨੂੰਨੀ ਮੁੱਦਿਆਂ ‘ਤੇ ਸਲਾਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਵੀਆਈਪੀ ਲੌਂਜ ਵਿੱਚ ਜਾਣਗੇ।

ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਸੁਪਰੀਮੋ ਨਵਾਜ਼ ਸ਼ਰੀਫ਼ ਦੇ ਸਮਰਥਕ ਉਨ੍ਹਾਂ ਦੀ ਆਮਦ ਤੋਂ ਪਹਿਲਾਂ ਲਾਹੌਰ ਵਿੱਚ ਮੀਨਾਰ-ਏ-ਪਾਕਿਸਤਾਨ ਵਿੱਚ ਇਕੱਠੇ ਹੋਏ।

ਇਸ ਤੋਂ ਪਹਿਲਾਂ, ਪਾਕਿਸਤਾਨ ਦੀ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ (ਐਨ) ਦੇ ਸੁਪਰੀਮੋ ਨਵਾਜ਼ ਸ਼ਰੀਫ ਨੂੰ ਦੇਸ਼ ਵਿੱਚ ਉਤਾਰਨ ਲਈ ਬੁੱਕ ਕੀਤੇ ਗਏ ਇੱਕ ਵਿਸ਼ੇਸ਼ ਜਹਾਜ਼ ਨੂੰ ਆਗਿਆ ਦਿੱਤੀ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦੀ ਵਾਪਸੀ ਲਈ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧਾਂ ਦੀ ਆਲੋਚਨਾ ਕੀਤੀ ਸੀ। ਸ਼ਰੀਫ 2020 ਵਿੱਚ ਆਪਣੀ ਜ਼ਮਾਨਤ ਤੋਂ ਬਾਅਦ ਬ੍ਰਿਟੇਨ ਵਿੱਚ ਰਹਿ ਰਹੇ ਸਨ।

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਨਵਾਜ਼ ਦੀ ਵਾਪਸੀ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਇਕ ਵਿਅਕਤੀ ਦੀ ਖਾਤਰ ਸੰਵਿਧਾਨ, ਚੋਣਾਂ ਅਤੇ ਲੋਕਤੰਤਰ ਨੂੰ ਭੰਗ ਕੀਤਾ ਗਿਆ।