ਫਿਰੋਜ਼ਪੁਰ, 10 ਮਈ 2025: ਭਾਰਤ ਅਤੇ ਪਾ.ਕਿ.ਸ.ਤਾ.ਨ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਤਣਾਅ ਵਧਦਾ ਜਾ ਰਿਹਾ ਹੈ। ਫਿਰੋਜ਼ਪੁਰ (Ferozepur) ਦੇ ਪਿੰਡ ਖਾਈ ਫੇਮੀਕੀ ‘ਚ ਪਾ.ਕਿ.ਸ.ਤਾ.ਨੀ ਡਰੋਨ ਹਮਲੇ ‘ਚ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ। ਘਰ ‘ਤੇ ਇੱਕੋ ਸਮੇਂ ਦੋ ਡਰੋਨ ਹਮਲੇ ਹੋਏ ਹਨ। ਹਮਲੇ ‘ਚ ਲਖਵਿੰਦਰ ਸਿੰਘ ਸਮੇਤ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚ ਇੱਕ ਔਰਤ ਵੀ ਸ਼ਾਮਲ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲੇ ਕਾਰਨ ਘਰ ‘ਚ ਅੱਗ ਲੱਗ ਗਈ ਹੈ। ਘਰ ਦੇ ਬਾਹਰ ਖੜੀ ਕਾਰ ਨੂੰ ਵੀ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਡਰੋਨ ਹਮਲੇ ਦੌਰਾਨ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਜ਼ਖਮੀਆਂ ਨੂੰ ਇਲਾਜ ਲਈ ਫਿਰੋਜ਼ਪੁਰ (Ferozepur) ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਲਖਵਿੰਦਰ ਸਿੰਘ, ਸੁਖਵਿੰਦਰ ਕੌਰ ਅਤੇ ਮੋਨੂੰ ਵਜੋਂ ਹੋਈ ਹੈ।
ਪਾ.ਕਿ.ਸ.ਤਾ.ਨ ਨੇ ਵੱਲੋਂ ਸ਼ੁੱਕਰਵਾਰ ਰਾਤ ਨੂੰ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਤੋਂ ਲੈ ਕੇ ਗੁਜਰਾਤ ਤੱਕ ਕਰੀਬ 26 ਇਲਾਕਿਆਂ ‘ਤੇ ਹਮਲੇ ਦੀ ਖ਼ਬਰ ਹੈ । ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੇ ਫਿਰੋਜ਼ਪੁਰ ‘ਚ ਡਰੋਨਾਂ ਰਾਹੀਂ ਲਗਭਗ 25 ਧਮਾਕੇ ਦੀ ਖ਼ਬਰ ਹੈ। ਭਾਰਤੀ ਫੌਜੀ ਬਲਾਂ ਨੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਵਰਤੋਂ ਕਰਕੇ ਕਈ ਹਮਲਿਆਂ ਨੂੰ ਨਾਕਾਮ ਕੀਤਾ।
ਸ਼ਨੀਵਾਰ ਸਵੇਰੇ ਅੰਮ੍ਰਿਤਸਰ ‘ਚ ਡਰੋਨ ਹਮਲਾ ਹੋਇਆ, ਭਾਰਤ ਨੇ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਵੇਰੇ ਪਠਾਨਕੋਟ ‘ਚ ਚਾਰ ਤੋਂ ਪੰਜ ਧ.ਮਾ.ਕੇ ਦੀ ਆਵਾਜ ਸੁਣੀ ਗਈ । ਡਰੋਨ ਦਾ ਮਲਬਾ ਅੰਮ੍ਰਿਤਸਰ ਦੇ ਮੁਗਲਾਨੀ ਕੋਟ ਪਿੰਡ ਦੇ ਇੱਕ ਖੇਤ ‘ਚੋਂ ਬਰਾਮਦ ਹੋਇਆ। ਪੰਜਾਬ ਦੇ ਜਲੰਧਰ ਦੇ ਪੇਂਡੂ ਪਿੰਡ ਕੰਗਨੀਵਾਲ ਦੇ ਕੁਝ ਘਰਾਂ ਨੂੰ ਪਾ.ਕਿ.ਸ.ਤਾ.ਨੀ ਡਰੋਨਾਂ ਨੇ ਨਿਸ਼ਾਨਾ ਬਣਾਇਆ ਹੈ। ਕੰਗਨੀਵਾਲ ਪਿੰਡ ‘ਚ ਹੋਏ ਧਮਾਕੇ ਤੋਂ ਬਾਅਦ ਇੱਕ ਪਾਕਿਸਤਾਨੀ ਡਰੋਨ ਦੇ ਕੁਝ ਹਿੱਸੇ ਬਰਾਮਦ ਕੀਤੇ ਗਏ ਹਨ।
Read More: ਰੇਲਵੇ ਨੇ ਜੰਮੂ ਤੋਂ ਦਿੱਲੀ ਲਈ ਤਿੰਨ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ, ਟ੍ਰੇਨ ਕਦੋਂ ਚੱਲੇਗੀ ?