ਚੰਡੀਗੜ੍ਹ, 09 ਫਰਵਰੀ 2023: ਬੀਤੀ ਦੇਰ ਰਾਤ ਗੁਰਦਾਸਪੁਰ ਅਧੀਨ ਪੈਂਦੀ ਬੀਓਪੀ ਆਦੀਆਂ ਵਿਖੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨੀ ਡਰੋਨ (Pakistani Drone) ਦੇਖਿਆ ਗਿਆ, ਜਿਸ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਵਾਪਸ ਮੋੜ ਦਿੱਤਾ। ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰਾਤ ਕਰੀਬ 9.40 ਵਜੇ ਭਾਰਤੀ ਜਵਾਨਾਂ ਨੇ ਜਦੋਂ ਆਦੀਆ ਨੇੜੇ ਡਰੋਨ ਦੀ ਆਵਾਜ਼ ਸੁਣੀ ਤਾਂ ਡਰੋਨ ‘ਤੇ ਲਗਭਗ 28 ਰਾਉਂਡ ਫਾਇਰ ਕੀਤੇ ਅਤੇ ਇਕ ILLU ਲਾਈਟ ਬੰਬ ਦਾਗਿਆ ਗਿਆ। ਜਿਸ ‘ਤੇ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਡਰੋਨ ਕਰੀਬ 20 ਸਕਿੰਟ ਤੱਕ ਭਾਰਤੀ ਖੇਤਰ ਵਿੱਚ ਰਿਹਾ।
ਜਨਵਰੀ 19, 2025 5:30 ਪੂਃ ਦੁਃ