Shoaib Malik

ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ‘ਤੇ ਲੱਗਿਆ ਮੈਚ ਫਿਕਸਿੰਗ ਦਾ ਦੋਸ਼, ਟੀਮ ਵੱਲੋਂ ਕਰਾਰ ਰੱਦ

ਚੰਡੀਗੜ੍ਹ, 26 ਜਨਵਰੀ 2024: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ (Shoaib Malik) , ਜਿਸ ਨੇ ਹਾਲ ਹੀ ‘ਚ ਪਾਕਿਸਤਾਨੀ ਅਦਾਕਾਰਾ ਨਾਲ ਤੀਜਾ ਵਿਆਹ ਕੀਤਾ ਹੈ, ਇਕ ਗੰਭੀਰ ਮਾਮਲੇ ‘ਚ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਸ਼ੋਏਬ ‘ਤੇ ਬੰਗਲਾਦੇਸ਼ ਪ੍ਰੀਮੀਅਰ ਲੀਗ ਦੌਰਾਨ ਮੈਚ ਫਿਕਸਿੰਗ ਦਾ ਦੋਸ਼ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਪੀਐੱਲ ‘ਚ ਉਸ ਦੀ ਟੀਮ ਨੇ ਉਸ ਨਾਲ ਕਰਾਰ ਰੱਦ ਕਰ ਦਿੱਤਾ ਹੈ ਅਤੇ ਉਹ ਹੁਣ ਇਸ ਲੀਗ ‘ਚ ਕੋਈ ਮੈਚ ਖੇਡਦੇ ਨਜ਼ਰ ਨਹੀਂ ਆਉਣਗੇ। ਖਬਰਾਂ ਮੁਤਾਬਕ ਮਲਿਕ ਟੂਰਨਾਮੈਂਟ ਅੱਧ ਵਿਚਾਲੇ ਛੱਡ ਕੇ ਦੁਬਈ ਪਰਤ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।

ਸ਼ੋਏਬ (Shoaib Malik) ਬੰਗਲਾਦੇਸ਼ ਪ੍ਰੀਮੀਅਰ ਲੀਗ ਵਿੱਚ ਫਾਰਚੂਨ ਬਾਰੀਸਲ ਟੀਮ ਦਾ ਹਿੱਸਾ ਸਨ। ਸ਼ੋਏਬ ਨੇ 22 ਜਨਵਰੀ ਨੂੰ ਮੀਰਪੁਰ ਵਿੱਚ ਖੁੱਲਨਾ ਟਾਈਗਰਜ਼ ਦੇ ਖਿਲਾਫ ਮੈਚ ਵਿੱਚ ਲਗਾਤਾਰ ਤਿੰਨ ਨੋ ਗੇਂਦਾਂ ਸੁੱਟੀਆਂ ਸਨ। ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗਾ। ਇੱਥੋਂ ਤੱਕ ਕਿ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਵੀ ਸੋਸ਼ਲ ਮੀਡੀਆ ‘ਤੇ ਉਸ ਨੂੰ ਗਾਲ੍ਹਾਂ ਕੱਢੀਆਂ ਸਨ।

ਹੁਣ ਸ਼ੋਏਬ ਮਲਿਕ ਇਸੇ ਮਾਮਲੇ ਨੂੰ ਲੈ ਕੇ ਗੰਭੀਰ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਰਿਪੋਰਟਾਂ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਉਸ ‘ਤੇ ਹਮੇਸ਼ਾ ਲਈ ਬੀ.ਪੀ.ਐੱਲ ‘ਤੇ ਪਾਬੰਦੀ ਵੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਹੋਰ ਟੂਰਨਾਮੈਂਟਾਂ ‘ਚ ਉਸ ਦੇ ਖੇਡਣ ‘ਤੇ ਵੀ ਸਵਾਲ ਖੜ੍ਹੇ ਹੋ ਸਕਦੇ ਹਨ।ਮਲਿਕ ਨੇ ਪਾਰੀ ਦਾ ਚੌਥਾ ਓਵਰ ਸੁੱਟਿਆ ਅਤੇ ਲਗਾਤਾਰ ਤਿੰਨ ਨੋ ਗੇਂਦਾਂ ਸੁੱਟੀਆਂ। ਮਲਿਕ ਨੇ ਇਸ ਓਵਰ ‘ਚ 18 ਦੌੜਾਂ ਦਿੱਤੀਆਂ।

Scroll to Top