July 7, 2024 9:07 am
Swami Ramdev

ਪਾਕਿਸਤਾਨ ਦੇ ਜਲਦ ਹੋਣਗੇ ਟੁਕੜੇ, ਬਲੋਚਿਸਤਾਨ-ਪੀਓਕੇ ਤੇ ਸਿੰਧ ਨੂੰ ਭਾਰਤ ‘ਚ ਮਿਲਾ ਦਿੱਤਾ ਜਾਵੇਗਾ: ਸਵਾਮੀ ਰਾਮਦੇਵ

ਚੰਡੀਗੜ੍ਹ, 26 ਜਨਵਰੀ 2023: ਯੋਗ ਗੁਰੂ ਸਵਾਮੀ ਰਾਮਦੇਵ (Swami Ramdev) ਨੇ ਪਾਕਿਸਤਾਨ ਦੀ ਮੌਜੂਦਾ ਸਥਿਤੀ ‘ਤੇ ਬਿਆਨ ਦਿੰਦੇ ਹੋਏ ਕਿਹਾ ਕਿ ਬਹੁਤ ਜਲਦ ਪਾਕਿਸਤਾਨ ਦੇ ਟੁਕੜੇ ਹੋਣ ਜਾ ਰਹੇ ਹਨ। ਬਹੁਤ ਜਲਦੀ ਬਲੋਚਿਸਤਾਨ ਪੀਓਕੇ ਅਤੇ ਸਿੰਧ ਖੇਤਰ ਨੂੰ ਭਾਰਤ ਵਿੱਚ ਮਿਲਾ ਦਿੱਤਾ ਜਾਵੇਗਾ ਅਤੇ ਪਾਕਿਸਤਾਨ ਇੱਕ ਵੱਖਰੇ ਦੇਸ਼ ਦੇ ਰੂਪ ਵਿੱਚ ਰਹੇਗਾ।

ਸ਼੍ਰੀਰਾਮਚਰਿਤਮਾਨਸ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਬਹਿਸ ‘ਤੇ ਰਾਮਦੇਵ ਨੇ ਕਿਹਾ ਕਿ ਦੇਸ਼ ‘ਚ ਧਾਰਮਿਕ ਅੱਤਵਾਦ ਚੱਲ ਰਿਹਾ ਹੈ। ਜਿਨ੍ਹਾਂ ਦਾ ਉਦੇਸ਼ ਸਨਾਤਨ ਸੱਭਿਆਚਾਰ ਨੂੰ ਢਾਹ ਲਾਉਣਾ ਹੈ, ਅਜਿਹੇ ਲੋਕਾਂ ਦਾ ਸਖ਼ਤ ਵਿਰੋਧ ਹੋਣਾ ਚਾਹੀਦਾ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ‘ਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਸਵਾਮੀ ਰਾਮਦੇਵ ਨੇ ਵੀ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ।