ceasefire

ਪਾ.ਕਿ.ਸ.ਤਾ.ਨ ਵੱਲੋਂ ਜੰਗਬੰਦੀ ਦੀ ਕੀਤੀ ਉਲੰਘਣਾ, ਜੰਮੂ-ਕਸ਼ਮੀਰ ਦੀ ਕਈ ਥਾਵਾਂ ‘ਤੇ ਬਲੈਕਆਊਟ

ਚੰਡੀਗੜ੍ਹ, 10 ਮਈ 2025: ਪਾਕਿਸਤਾਨ ਨੇ ਸਹਿਮਤੀ ਤੋਂ ਬਾਅਦ ਜੰਗਬੰਦੀ (ceasefire) ਦੀ ਉਲੰਘਣਾ ਕੀਤੀ ਹੈ। ਪੀਟੀਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਹਵਾਈ ਫੌਜ ਨੇ ਜੰਮੂ-ਕਸ਼ਮੀਰ ਦੇ ਨਗਰੋਟਾ ‘ਚ ਬਲੈਕਆਊਟ ਦੌਰਾਨ ਪਾਕਿਸਤਾਨੀ ਡਰੋਨ ਨੂੰ ਰੋਕਿਆ। ਲਾਲ ਧਾਰੀਆਂ ਦਿਖਾਈ ਦਿੱਤੀਆਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਪੰਜਾਬ ਦੇ ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ‘ਚ ਬਲੈਕਆਊਟ ਦੀ ਖ਼ਬਰ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (ਡੀਸੀ) ਨੇ ਕਿਹਾ ਕਿ ਜੰਗਬੰਦੀ ਦੀ ਉਲੰਘਣਾ ਦੀਆਂ ਰਿਪੋਰਟਾਂ ਕਾਰਨ ਅਸੀਂ ਅੱਜ ਅਲਰਟ ‘ਤੇ ਰਹਾਂਗੇ। ਜੇ ਲੋੜ ਪਈ ਤਾਂ ਬਲੈਕਆਊਟ ਕੀਤਾ ਜਾਵੇਗਾ। ਬਲੈਕਆਊਟ ਹੋਣ ਲਈ ਤਿਆਰ ਰਹੋ ਅਤੇ ਘਰ ਦੇ ਅੰਦਰ ਹੀ ਰਹੋ। ਉਨ੍ਹਾਂ ਨੇ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ। ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ, ਜੰਗਬੰਦੀ ਦਾ ਕੀ ਹੋਇਆ? ਸ੍ਰੀਨਗਰ ‘ਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

Read More: ਭਾਰਤ ਤੇ ਪਾ.ਕਿ.ਸ.ਤਾ.ਨ ਸੀਜਫਾਇਰ ਲਈ ਸਹਿਮਤ ਹੋਏ: ਡੋਨਾਲਡ ਟਰੰਪ

Scroll to Top