Pakistan team

ਭਾਰਤ ‘ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਪਾਕਿਸਤਾਨ ਟੀਮ ਹਟੀ

ਚੰਡੀਗੜ੍ਹ, 24 ਅਕਤੂਬਰ 2025: ਪਾਕਿਸਤਾਨ ਨਵੰਬਰ ਅਤੇ ਦਸੰਬਰ ‘ਚ ਭਾਰਤ ‘ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟ ਗਿਆ ਹੈ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਸ਼ੁੱਕਰਵਾਰ ਨੂੰ ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਇਸਦੀ ਪੁਸ਼ਟੀ ਕੀਤੀ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਕਿਹਾ ਕਿ ਗਲੋਬਲ ਟੂਰਨਾਮੈਂਟ ‘ਚ ਪਾਕਿਸਤਾਨ ਦੀ ਜਗ੍ਹਾ ਲੈਣ ਵਾਲੀ ਟੀਮ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਜੂਨੀਅਰ ਹਾਕੀ ਵਿਸ਼ਵ ਕੱਪ 28 ਨਵੰਬਰ ਤੋਂ 28 ਦਸੰਬਰ ਤੱਕ ਚੇਨਈ ਅਤੇ ਮਦੁਰਾਈ ‘ਚ ਹੋਵੇਗਾ।

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਕਿਹਾ, “ਅਸੀਂ ਪੁਸ਼ਟੀ ਕਰਦੇ ਹਾਂ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ FIH ਨੂੰ ਸੂਚਿਤ ਕੀਤਾ ਹੈ ਕਿ ਉਸਦੀ ਟੀਮ, ਜਿਸਨੇ ਸ਼ੁਰੂ ‘ਚ ਆਉਣ ਵਾਲੇ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਲਈ ਕੁਆਲੀਫਾਈ ਕੀਤਾ ਸੀ, ਅੰਤ ‘ਚ ਹਿੱਸਾ ਨਹੀਂ ਲਵੇਗੀ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਕੁਝ ਸਮੇਂ ਤੋਂ ਤਣਾਅਪੂਰਨ ਹਨ। ਇਸ ਸਾਲ 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ਕਾਰਨ ਭਾਰਤ ਨੇ ਆਪ੍ਰੇਸ਼ਨ ਸੰਧੂਰ ‘ਚ ਫੌਜੀ ਕਾਰਵਾਈ ਕੀਤੀ। ਭਾਰਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉਸਦੀਆਂ ਟੀਮਾਂ ਕਿਸੇ ਵੀ ਖੇਡ ਸਮਾਗਮ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਨਗੀਆਂ।

Read More: ਹਾਕੀ ਏਸ਼ੀਆ ਕੱਪ ਦੀ ਅੰਕ ਸੂਚੀ ‘ਚ ਟਾਪ ‘ਤੇ ਪਹੁੰਚਿਆ ਭਾਰਤ, ਮਲੇਸ਼ੀਆ ਨੂੰ ਦਿੱਤੀ ਮਾਤ

Scroll to Top