Poonch

Poonch: ਪਾਕਿਤਸਾਨ ਵੱਲੋਂ ਪੁੰਛ ਖੇਤਰ ‘ਚ ਗੋ.ਲਾ.ਬਾ.ਰੀ ! ਲਗਭੱਗ 10 ਜਣਿਆਂ ਦੀ ਮੌਤ ਦੀ ਖ਼ਬਰ

ਜੰਮੂ-ਕਸ਼ਮੀਰ, 07 ਮਈ 2025: ਭਾਰਤ ਨੇ ਪਾਕਿਤਸਾਨ ਵਾਲੀ ਸਾਈਡ ਅੱ.ਤ.ਵਾ.ਦੀਆਂ ਦੇ ਟਿਕਾਣਿਆਂ ‘ਤੇ ਕਾਰਵਾਈ ਕੀਤੀ ਹੈ | ਇਸਦੇ ਨਾਲ ਹੀ ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਪਾਕਿਸਤਾਨੀ ਫੌਜ ਵੱਲੋਂ ਰਾਤ ਭਰ ਕੀਤੀ ਗੋਲਾਬਾਰੀ ‘ਚ ਇੱਕ ਮਹਿਲਾਂ ਅਤੇ ਦੋ ਬੱਚਿਆਂ ਸਮੇਤ ਲਗਭੱਗ 10 ਜਣਿਆਂ ਦੀ ਮੌਤ ਖ਼ਬਰ ਸਾਹਮਣੇ ਆਈ ਹੈ | ਇਸਦੇ ਨਾਲ ਹੀ ਲਗਭਗ 50 ਜਣਿਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ |

ਦੱਸਿਆ ਜਾ ਰਿਹਾ ਹੈ ਇਹ ਸਾਰੀਆਂ ਮੌਤਾਂ ਪੁੰਛ (Poonch) ‘ਚ ਹੋਈਆਂ, ਜੋ ਗੋਲੀਬਾਰੀ ‘ਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਨੇ ਪੁੰਛ, ਰਾਜੌਰੀ ਅਤੇ ਉੜੀ ‘ਚ ਗੋਲੀਬਾਰੀ ਕੀਤੀ ਹੈ। ਗੋਲੀਬਾਰੀ ‘ਚ ਘਰਾਂ ਅਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਚਰਚਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਅਤੇ ਪੀਓਕੇ ‘ਚ ਨੌਂ ਅੱ.ਤ.ਵਾ.ਦੀ ਕੈਂਪਾਂ ‘ਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫੌਜ ਨੇ ਵੀ ਇਸਦਾ ਜਵਾਬ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਵਿੱਚ ਪੁੰਛ ਦੇ ਵੱਖ-ਵੱਖ ਸੈਕਟਰਾਂ ਵਿੱਚ 34 ਹੋਰ ਨਾਗਰਿਕ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਰਾਜੌਰੀ ਦੇ ਠੰਡੀਕਾਸੀ ਵਿੱਚ ਪਾਕਿਸਤਾਨੀ ਗੋਲੀਬਾਰੀ ‘ਚ ਦੋ ਔਰਤਾਂ ਸਮੇਤ ਚਾਰ ਜਣਿਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।

ਭਾਰਤੀ ਫੌਜ ਦੇ ਐਡੀਸ਼ਨਲ ਡਾਇਰੈਕਟੋਰੇਟ ਜਨਰਲ ਆਫ਼ ਪਬਲਿਕ ਇਨਫਰਮੇਸ਼ਨ (ADGPI) ਨੇ X ‘ਤੇ ਲਿਖਿਆ ਹੈ ਕਿ “ਪਾਕਿਸਤਾਨ ਨੇ ਇੱਕ ਵਾਰ ਫਿਰ ਪੁੰਛ-ਰਾਜੌਰੀ ਸੈਕਟਰ ਦੇ ਭਿੰਬਰ ਗਲੀ ‘ਚ ਤੋਪਖਾਨੇ ਨਾਲ ਗੋਲੀਬਾਰੀ ਕਰਕੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ। ਭਾਰਤੀ ਫੌਜ ਢੁਕਵਾਂ ਜਵਾਬ ਦੇ ਰਹੀ ਹੈ,”

Read More: Operation Sindoor: ਪ੍ਰਧਾਨ ਮੰਤਰੀ ਮੋਦੀ ਨੇ ‘ਆਪ੍ਰੇਸ਼ਨ ਸਿੰਦੂਰ’ ਦੀ ਕੀਤੀ ਨਿਗਰਾਨੀ !, ਟਰੰਪ ਨੇ ਦਿੱਤੀ ਪ੍ਰਤੀਕ੍ਰਿਆ

Scroll to Top