ਚੰਡੀਗੜ੍ਹ, 11 ਜੂਨ, 2024: ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ 2024 (T20 World Cup 2024) ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ। ਨਿਊਯਾਰਕ ਦੇ ਨਸਾਓ ਕ੍ਰਿਕਟ ਸਟੇਡੀਅਮ ‘ਚ ਮੰਗਲਵਾਰ ਨੂੰ ਪਾਕਿਸਤਾਨ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਕੈਨੇਡਾ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 106 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਨੇ 17.3 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ।
ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਨੇ 53 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਜਦਕਿ ਗੇਂਦਬਾਜ਼ੀ ‘ਚ ਹਰਿਸ ਰਾਊਫ ਅਤੇ ਮੁਹੰਮਦ ਆਮਿਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਕੈਨੇਡਾ ਲਈ ਸਲਾਮੀ ਬੱਲੇਬਾਜ਼ ਐਰੋਨ ਜਾਨਸਨ ਨੇ 52 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਦਿਲੋਨ ਹੀਲੀਗਰ ਨੇ 2 ਵਿਕਟਾਂ ਲਈਆਂ। ਪਾਕਿਸਤਾਨ ਲਈ ਅਜੇ ਵੀ ਸੁਪਰ-8 ਦੀਆਂ ਉਮੀਦਾਂ ਹਨ। ਇੱਕ ਜਿੱਤ ਦੇ ਨਾਲ ਟੀਮ ਦੇ ਅੰਕ ਸੂਚੀ ਵਿੱਚ 2 ਅੰਕ ਹੋ ਗਏ ਹਨ।