18 ਜੂਨ 2025: ਪਾਕਿਸਤਾਨ (Pakistan) ਦੇ ਜੈਕਬਾਬਾਦ ਨੇੜੇ ਰੇਲਵੇ ਟਰੈਕ ‘ਤੇ ਇੱਕ ਵੱਡਾ ਧਮਾਕਾ ਹੋਇਆ, ਜਿਸ ਕਾਰਨ ਜਾਫਰ ਐਕਸਪ੍ਰੈਸ (Jafar Express) ਦੇ ਚਾਰ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਹਨ । ਦੱਸ ਦੇਈਏ ਕਿ ਇਹ ਰੇਲਗੱਡੀ ਪੇਸ਼ਾਵਰ ਤੋਂ ਕਵੇਟਾ ਜਾ ਰਹੀ ਸੀ। ਪੁਲਿਸ ਅਨੁਸਾਰ ਧਮਾਕੇ ਨਾਲ ਰੇਲਵੇ ਟਰੈਕ ‘ਤੇ ਤਿੰਨ ਫੁੱਟ ਚੌੜਾ ਟੋਆ ਪੈ ਗਿਆ ਅਤੇ ਲਗਭਗ ਛੇ ਫੁੱਟ ਲੰਬੇ ਟਰੈਕ ਪੂਰੀ ਤਰ੍ਹਾਂ ਤਬਾਹ ਹੋ ਗਏ।ਕਾਬਿਲਗੌਰ ਇਹ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਰੇਲਵੇ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਜਾਂਚ ਵਿੱਚ ਲੱਗੀਆਂ ਹੋਈਆਂ ਹਨ।
Read More: