ਏਸ਼ੀਆ ਕੱਪ ਹਾਕੀ

ਏਸ਼ੀਆ ਕੱਪ ਹਾਕੀ ਟੂਰਨਾਮੈਂਟ ਤੋਂ ਪਾਕਿਸਤਾਨ ਬਾਹਰ, ਓਮਾਨ ਨੇ ਵੀ ਨਾਮ ਲਿਆ ਵਾਪਸ

ਸਪੋਰਟਸ, 19 ਅਗਸਤ 2025: Asia Cup hockey 2025: ਪਾਕਿਸਤਾਨ ਨੇ ਭਾਰਤ ‘ਚ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਤੋਂ ਅਧਿਕਾਰਤ ਤੌਰ ‘ਤੇ ਹਟਣ ਦਾ ਐਲਾਨ ਕਰ ਦਿੱਤਾ ਹੈ।ਇਸਦੇ ਨਾਲ ਹੀ ਓਮਾਨ ਨੇ ਵੀ ਆਪਣਾ ਨਾਮ ਵਾਪਸ ਲੈ ਲਿਆ ਹੈ। ਅਜਿਹੀ ਸਥਿਤੀ ‘ਚ ਬੰਗਲਾਦੇਸ਼ ਅਤੇ ਕਜ਼ਾਕਿਸਤਾਨ ਨੂੰ ਮੌਕਾ ਦਿੱਤਾ ਗਿਆ ਸੀ। ਹੀਰੋ ਏਸ਼ੀਆ ਕੱਪ ਪੁਰਸ਼ ਹਾਕੀ ਦਾ 12ਵਾਂ ਐਡੀਸ਼ਨ 29 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿਖੇ ਕਰਵਾਇਆ ਜਾ ਰਿਹਾ ਹੈ|

ਖ਼ਬਰਾਂ ਹਨ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਅਧਿਕਾਰਤ ਤੌਰ ‘ਤੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਓਮਾਨ ਦੀ ਟੀਮ ਵੀ ਹਟ ਗਈ ਹੈ। ਅਜਿਹੀ ਸਥਿਤੀ ‘ਚ ਬੰਗਲਾਦੇਸ਼ ਅਤੇ ਕਜ਼ਾਕਿਸਤਾਨ ਨੂੰ ਡਰਾਅ ‘ਚ ਸ਼ਾਮਲ ਕੀਤਾ ਗਿਆ ਸੀ।’

ਇਸ ਤੋਂ ਪਹਿਲਾਂ, ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਇਸ ਟੂਰਨਾਮੈਂਟ ਤੋਂ ਹਟ ਜਾਵੇਗਾ। ਇੱਕ ਮਹੀਨਾ ਪਹਿਲਾਂ, ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਸੀ। ਹਾਲਾਂਕਿ, ਭਾਰਤ ਸਰਕਾਰ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਵੀਜ਼ਾ ਦਿੱਤਾ ਸੀ।

ਏਸ਼ੀਆ ਕੱਪ ਹਾਕੀ 1982 ‘ਚ ਪਾਕਿਸਤਾਨ ਦੇ ਕਰਾਚੀ ‘ਚ ਸ਼ੁਰੂ ਹੋਇਆ ਸੀ। ਉਦੋਂ ਤੋਂ, ਇਹ ਟੂਰਨਾਮੈਂਟ ਏਸ਼ੀਆਈ ਹਾਕੀ ਦਾ ਸਭ ਤੋਂ ਵੱਕਾਰੀ ਟੂਰਨਾਮੈਂਟ ਰਿਹਾ ਹੈ। ਇਸਦੇ ਇਤਿਹਾਸ ‘ਚ ਸਭ ਤੋਂ ਸਫਲ ਟੀਮ ਦੱਖਣੀ ਕੋਰੀਆ ਰਹੀ ਹੈ, ਜਿਸਨੇ ਇਹ ਖ਼ਿਤਾਬ ਪੰਜ ਵਾਰ ਜਿੱਤਿਆ ਹੈ।

ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਤਿੰਨ-ਤਿੰਨ ਵਾਰ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਭਾਰਤ ਅੱਠ ਵਾਰ ਫਾਈਨਲ ‘ਚ ਪਹੁੰਚਿਆ ਹੈ ਪਰ ਪੰਜ ਵਾਰ ਹਾਰਿਆ ਹੈ। ਇਹ ਅੰਕੜਾ ਭਾਰਤੀ ਹਾਕੀ ਦੀ ਇਕਸਾਰਤਾ ਅਤੇ ਦ੍ਰਿੜਤਾ ਨੂੰ ਦਰਸਾਉਂਦਾ ਹੈ।

Read More: CM ਨਿਤੀਸ਼ ਕੁਮਾਰ ਨੇ ਹੀਰੋ ਏਸ਼ੀਆ ਕੱਪ 2025 ਲਈ ਟਰਾਫੀ ਗੌਰਵ ਯਾਤਰਾ ਨੂੰ ਦਿਖਾਈ ਹਰੀ ਝੰਡੀ

Scroll to Top