Jaffer Express

Pakistan News: ਬਲੋਚਿਸਤਾਨ ਸੂਬੇ ‘ਚ ਜਾਫਰ ਐਕਸਪ੍ਰੈਸ ਹਾਈਜੈਕ, ਯਾਤਰੀ ਬਣਾਏ ਬੰਧਕ

ਚੰਡੀਗੜ੍ਹ, 11 ਮਾਰਚ 2025: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਮੰਗਲਵਾਰ ਨੂੰ ਇੱਕ ਜਾਫਰ ਐਕਸਪ੍ਰੈਸ (Jaffer Express) ਰੇਲਗੱਡੀ ਨੂੰ ਹਾਈਜੈਕ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਰੇਲਗੱਡੀ ‘ਚ ਲਗਭਗ 470 ਯਾਤਰੀ ਸਵਾਰ ਸਨ। ਖੇਤਰ ਦੇ ਇੱਕ ਸਮੂਹ ਬੀਐਲਏ ਨੇ ਇੱਕ ਬਿਆਨ ਜਾਰੀ ਕਰਕੇ ਰੇਲਗੱਡੀ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਰੇਲਗੱਡੀ (Jaffer Express) ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ‘ਚ ਛੇ ਪਾਕਿਸਤਾਨੀ ਫੌਜੀ ਕਰਮਚਾਰੀ ਵੀ ਮਾਰੇ ਗਏ । ਇਸ ਟਕਰਾਅ ਤੋਂ ਬਾਅਦ, ਉਨ੍ਹਾਂ ਨੇ ਰੇਲਗੱਡੀ ‘ਤੇ ਕਬਜ਼ਾ ਕਰ ਲਿਆ ਅਤੇ 100 ਤੋਂ ਵੱਧ ਯਾਤਰੀਆਂ ਨੂੰ ਬੰਧਕ ਬਣਾ ਲੈਣ ਦੀ ਖ਼ਬਰ ਹੈ। ਇਹ ਰੇਲਗੱਡੀ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਕਵੇਟਾ ਤੋਂ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਜਾ ਰਹੀ ਸੀ ਜਦੋਂ ਇਸ ‘ਤੇ ਹਮਲਾ ਕੀਤਾ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਬਲੋਚਿਸਤਾਨ ਦੇ ਸੁਰੰਗ 8 ‘ਤੇ ਹਥਿਆਰਬੰਦ ਵਿਅਕਤੀਆਂ ਨੇ ਜਾਫਰ ਐਕਸਪ੍ਰੈਸ ਨਾਮ ਦੀ ਇਸ ਰੇਲਗੱਡੀ ਨੂੰ ਰੋਕ ਲਿਆ ਹੈ। ਬਲੋਚਿਸਤਾਨ ‘ਚ ਪਾਕਿਸਤਾਨ ਸਰਕਾਰ ਵਿਰੁੱਧ ਲੰਬੇ ਸਮੇਂ ਤੋਂ ਲੜ ਰਿਹਾ ਸਮੂਹ, ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਰੇਲਗੱਡੀ ਦੇ ਅਗਵਾ ਹੋਣ ਤੋਂ ਬਾਅਦ ਇੱਕ ਬਿਆਨ ‘ਚ ਕਿਹਾ ਕਿ ਬੰਧਕਾਂ ‘ਚ ਪਾਕਿਸਤਾਨੀ ਫੌਜ ਦੇ ਕਰਮਚਾਰੀ ਅਤੇ ਸੁਰੱਖਿਆ ਏਜੰਸੀਆਂ ਦੇ ਮੈਂਬਰ ਸ਼ਾਮਲ ਸਨ।

ਬੀਐਲਏ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਉਨ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬੀਐਲਏ ਨੇ ਰੇਲਗੱਡੀ ‘ਚ ਔਰਤਾਂ, ਬੱਚਿਆਂ ਅਤੇ ਬਲੋਚ ਯਾਤਰੀਆਂ ਨੂੰ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਸਾਰੇ ਬੰਧਕ ਪਾਕਿਸਤਾਨੀ ਫੌਜ ਦੇ ਹਨ। ਉਨ੍ਹਾਂ ਨੇ ਕਿਹਾ ਕਿ ਉਸਦਾ ਵਿਦੇਸ਼ੀਆਂ ਨੂੰ ਬੰਧਕ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ।

Read More: ਬਲੋਚਿਸਤਾਨ, ਪਾਕਿਸਤਾਨ ‘ਚ ਵੱਡਾ ਧ.ਮਾ.ਕਾ, 5 ਜਣਿਆਂ ਦੀ ਮੌ.ਤ

Scroll to Top