Pakistan News: ਢਿੱਗਾਂ ਡਿੱਗਣ ਕਾਰਨ ਵਾਪਰਿਆ ਹਾਦਸਾ, 5 ਜਣਿਆ ਦੀ ਮੌ.ਤ

16 ਦਸੰਬਰ 2024: ਪਾਕਿਸਤਾਨ ਦੇ (Pakistan’s Gilgit-Baltistan) ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਸਕਾਰਦੂ ਵਿੱਚ ਰੋਂਡੋ (Rondo Malupa in Skardu) ਮਾਲੂਪਾ ਨੇੜੇ ਐਤਵਾਰ ਨੂੰ ਵੱਧ ਹਾਦਸਾ ਵਾਪਰਿਆ, ਦੱਸ ਦੇਈਏ ਕਿ ਇੱਕ ਵਾਹਨ ਤੇ ਢਿੱਗਾਂ (landslides) ਡਿੱਗਣ ਕਾਰਨ ਇਸ ਵਿੱਚ ਸਵਾਰ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਪੁਲਿਸ ਨੇ ਦੱਸਿਆ ਕਿ ਗੱਡੀ ਸਕਰਦੂ (Shangas from Skardu) ਤੋਂ ਸ਼ਾਂਗਾਸ ਵੱਲ ਜਾ ਰਹੀ ਸੀ ਕਿ ਅਚਾਨਕ ਮਲਬੇ ਹੇਠਾਂ ਦੱਬ ਗਈ।

ਪੁਲਿਸ ਨੇ ਇਸ ਘਟਨਾ ਨੂੰ ‘ਭਿਆਨਕ’ ਕਰਾਰ ਦਿੱਤਾ ਕਿਉਂਕਿ ਵੱਡੀ ਮਾਤਰਾ ‘ਚ ਮਲਬਾ ਡਿੱਗਣ ਕਾਰਨ ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਲਈ ਤੁਰੰਤ ਬਚਾਅ ਦਲ ਨੂੰ ਮੌਕੇ ‘ਤੇ ਭੇਜਿਆ ਗਿਆ। ਅਧਿਕਾਰੀਆਂ ਨੇ ਇਸ ਘਟਨਾ ‘ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

read more: ਹ.ਮ.ਲਾ.ਵ.ਰਾਂ ਨੇ ਯਾਤਰੀ ਵਾਹਨ ਨੂੰ ਬਣਾਇਆ ਨਿ.ਸ਼ਾ.ਨਾ, 50 ਜਣਿਆ ਦੀ ਮੌ.ਤ

Scroll to Top