ਚੰਡੀਗੜ੍ਹ, 9 ਦਸੰਬਰ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Nawaz Sharif) ਨੇ ਕਿਹਾ ਹੈ ਕਿ ਉਨ੍ਹਾਂ ਨੂੰ 1999 ‘ਚ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਫੌਜ ਦੀ ਕਾਰਗਿਲ ਯੋਜਨਾ ਦਾ ਵਿਰੋਧ ਕੀਤਾ ਸੀ। ਨਾਲ ਹੀ ਨਵਾਜ਼ ‘ਤੇ ਭਾਰਤ ਨਾਲ ਸਬੰਧ ਸੁਧਾਰਨ ‘ਤੇ ਜ਼ੋਰ ਦਿੱਤਾ। ਨਵਾਜ਼ ਨੇ ਕਿਹਾ ਕਿ ਮੈਨੂੰ 1993 ਅਤੇ 1999 ‘ਚ ਸੱਤਾ ਤੋਂ ਹਟਾਏ ਜਾਣ ਦਾ ਕਾਰਨ ਜਾਣਨ ਦਾ ਹੱਕ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਕਾਰਗਿਲ ਯੋਜਨਾ ਬਾਰੇ ਕਿਹਾ ਸੀ ਕਿ ਇਹ ਸਹੀ ਨਹੀਂ ਹੈ। ਇਸ ‘ਤੇ ਤਤਕਾਲੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਮੈਨੂੰ ਕੱਢਵਾ ਦਿੱਤਾ। ਬਾਅਦ ਵਿੱਚ ਮੇਰੀ ਗੱਲ ਸਹੀ ਸਾਬਤ ਹੋਈ। ਸਾਡੀ ਸਰਕਾਰ ਨੇ ਹਰ ਖੇਤਰ ਵਿੱਚ ਕੰਮ ਕੀਤਾ ਹੈ। ਮੇਰੇ ਕਾਰਜਕਾਲ ਦੌਰਾਨ ਭਾਰਤ ਦੇ ਦੋ ਪ੍ਰਧਾਨ ਮੰਤਰੀ ਵਾਜਪਾਈ ਅਤੇ ਮੋਦੀ ਪਾਕਿਸਤਾਨ ਆਏ ਸਨ।
ਸ਼ਰੀਫ (Nawaz Sharif) ਨੇ ਕਿਹਾ ਕਿ ਸਾਨੂੰ ਭਾਰਤ, ਅਫਗਾਨਿਸਤਾਨ ਅਤੇ ਈਰਾਨ ਵਰਗੇ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਲੋੜ ਹੈ। ਸਾਨੂੰ ਚੀਨ ਨਾਲ ਮਜ਼ਬੂਤ ਸਬੰਧ ਬਣਾਉਣੇ ਹੋਣਗੇ। ਇਮਰਾਨ ਖਾਨ ਦੀ ਸਰਕਾਰ ਦੌਰਾਨ ਪਾਕਿਸਤਾਨ ਦੀ ਆਰਥਿਕਤਾ ਨੂੰ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਫਿਰ ਸ਼ਾਹਬਾਜ਼ ਸ਼ਰੀਫ ਨੇ ਅਪ੍ਰੈਲ 2022 ਵਿਚ ਸੱਤਾ ਸੰਭਾਲੀ ਅਤੇ ਦੇਸ਼ ਨੂੰ ਗਰੀਬੀ ਤੋਂ ਬਚਾਇਆ।