July 5, 2024 8:57 pm
Maryam Nawaz

ਪਾਕਿਸਤਾਨ: ਮਰੀਅਮ ਨਵਾਜ਼ ਨੇ ਰਚਿਆ ਇਤਿਹਾਸ, ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਬੀਬੀ

ਚੰਡੀਗੜ੍ਹ, 29 ਫਰਵਰੀ 2024: ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ (Maryam Nawaz) ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਬੀਬੀ ਹੈ | ਇਸ ਨਾਲ ਮਰੀਅਮ ਨਵਾਜ਼ ਨੇ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਮਰੀਅਮ ਨਵਾਜ਼ ਪੰਜਾਬ ਦੀ ਪਹਿਲੀ ਬੀਬੀ ਸੀ.ਐਮ. ਮਰੀਅਮ ਨਵਾਜ਼ ਨੂੰ 220 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਸੁੰਨੀ ਇਤੇਹਾਦ ਕੌਂਸਲ ਦੇ ਉਮੀਦਵਾਰ ਰਾਣਾ ਆਫਤਾਬ ਅਹਿਮਦ ਨੂੰ ਹਰਾਇਆ। ਸੁੰਨੀ ਇਤੇਹਾਦ ਕੌਂਸਲ ਦੇ ਮੈਂਬਰਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ, ਜਿਸ ਕਾਰਨ ਰਾਣਾ ਆਫਤਾਬ ਅਹਿਮਦ ਨੂੰ ਕੋਈ ਵੋਟ ਨਹੀਂ ਮਿਲੀ।

ਅੰਕੜਿਆਂ ਮੁਤਾਬਕ ਇਹ ਤੈਅ ਸੀ ਕਿ ਮਰੀਅਮ ਨਵਾਜ਼ (Maryam Nawaz) ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬਣ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਮਲਿਕ ਅਹਿਮਦ ਖਾਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਵੋਟਿੰਗ ਸਿਰਫ ਮੁੱਖ ਮੰਤਰੀ ਦੇ ਅਹੁਦੇ ਲਈ ਹੋਵੇਗੀ ਅਤੇ ਵਿਧਾਨ ਸਭਾ ਦੇ ਕਿਸੇ ਵੀ ਮੈਂਬਰ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੋਈ ਵੋਟਿੰਗ ‘ਚ ਮਰੀਅਮ ਨਵਾਜ਼ ਆਸਾਨੀ ਨਾਲ ਜਿੱਤ ਗਈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਇਆ, ਜਿਸ ਵਿੱਚ 371 ਵਿੱਚੋਂ 321 ਮੈਂਬਰਾਂ ਨੇ ਸਹੁੰ ਚੁੱਕੀ। ਲਹਿੰਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਵੀ ਨਵਾਜ਼ ਸ਼ਰੀਫ ਦੀ ਪਾਰਟੀ ਪੀ.ਐੱਮ.ਐੱਲ.-ਐੱਨ. ਨੂੰ ਜਿੱਤ ਮਿਲੀ |

ਪੀਐਮਐਲ-ਐਨ ਦੇ ਮਲਿਕ ਮੁਹੰਮਦ ਅਹਿਮਦ ਖਾਨ ਸਪੀਕਰ ਚੁਣੇ ਗਏ ਅਤੇ ਉਨ੍ਹਾਂ ਨੂੰ 224 ਵੋਟਾਂ ਮਿਲੀਆਂ। ਜਦੋਂ ਕਿ ਮਲਿਕ ਜ਼ਹੀਰ ਚਨੇਰ ਡਿਪਟੀ ਸਪੀਕਰ ਚੁਣੇ ਗਏ, ਜਿਨ੍ਹਾਂ ਨੂੰ 220 ਵੋਟਾਂ ਮਿਲੀਆਂ।

ਮਰੀਅਮ ਨਵਾਜ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਹੈ। ਮਰੀਅਮ ਨਵਾਜ਼ ਨੇ ਸਾਲ 1992 ‘ਚ ਸਫਦਰ ਅਵਾਨ ਨਾਲ ਵਿਆਹ ਕੀਤਾ ਸੀ। ਸਫਦਰ ਅਵਾਨ ਪਾਕਿਸਤਾਨੀ ਫੌਜ ਵਿੱਚ ਕਪਤਾਨ ਰਹਿ ਚੁੱਕੇ ਹਨ। ਸਫਦਰ ਅਵਾਨ ਨਵਾਜ਼ ਸ਼ਰੀਫ ਦੇ ਸੁਰੱਖਿਆ ਅਧਿਕਾਰੀ ਵੀ ਸਨ। ਮਰੀਅਮ ਨਵਾਜ਼ ਦੇ ਤਿੰਨ ਬੱਚੇ ਹਨ। ਮਰੀਅਮ ਨਵਾਜ਼ ਨੇ 2012 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਪਿਤਾ ਨਾਲ ਕੰਮ ਕੀਤਾ। ਮਰੀਅਮ ਨਵਾਜ਼ 2024 ਦੀਆਂ ਆਮ ਚੋਣਾਂ ਵਿੱਚ ਪਹਿਲੀ ਵਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਅਤੇ ਪੰਜਾਬ ਅਸੈਂਬਲੀ ਲਈ ਚੁਣੀ ਗਈ ਹੈ।