July 7, 2024 1:34 pm
Punjab Governor

ਪਾਕਿਸਤਾਨ ਨਸ਼ਾ ਭੇਜ ਕੇ ਸਾਡੀ ਨਵੀਂ ਪੀੜੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹੈ: ਪੰਜਾਬ ਰਾਜਪਾਲ

ਚੰਡੀਗੜ੍ਹ, 07 ਜੂਨ 2023: ਪੰਜਾਬ ਦੇ ਰਾਜਪਾਲ (Punjab Governor) ਬਨਵਾਰੀਲਾਲ ਪੁਰੋਹਿਤ ਦਾ ਸਰਹੱਦੀ ਖੇਤਰ ਦਾ ਦੋ ਰੋਜ਼ਾ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਲੋਕਾਂ ਨਾਲ ਗੱਲਬਾਤ ਕੀਤੀ ਹੈ, ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ ਹਨ, ਜਿਨ੍ਹਾਂ ਨੂੰ ਹੱਲ ਕੀਤਾ ਜਾਵੇਗਾ | ਇਸਦੇ ਨਾਲ ਹੀ ਪੰਜਾਬ ਦੇ ਰਾਜਪਾਲ ਨੇ ਪਾਕਿਸਤਾਨ ਪਾਸੋਂ ਡਰੋਨ, ਨਸ਼ਾ ਅਤੇ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ | ਪਾਕਿਸਤਾਨ ਸਿੱਧਾ ਭਾਰਤ ਨਾਲ ਮੁਕਾਬਲਾ ਨਹੀਂ ਕਰ ਸਕਦਾ, ਇਸ ਲਈ ਪਾਕਿਸਤਾਨ ਨਸ਼ਾ ਭੇਜ ਕੇ ਸਾਡੀ ਨਵੀਂ ਪੀੜੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਇਹ ਮੁੱਦਾ ਆਮ ਨਹੀਂ ਇਹ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੈ |

ਉਨ੍ਹਾਂ ਕਿਹਾ ਕਿ ਪੁਲਿਸ ਪੁਲਿਸ ਅਤੇ ਜ਼ਿਲ੍ਹਿਆਂ ਦੇ ਡੀ.ਸੀ. ਅਤੇ ਹੋਰ ਅਧਿਕਾਰੀ ਨਸ਼ਿਆ ਖਿਲਾਫ਼ ਵਧੀਆ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਿਛਲੀ ਫੇਰੀ ਦੌਰਾਨ ਸੁਰੱਖਿਆ ਸਿਮਤੀ ਬਣਾਉਣ ਦਾ ਸੁਝਾਅ ਦਿੱਤਾ ਸੀ, ਇਕ ਹਰ ਓਇੰਦ ਵਿਚ ਸੁਰੱਖਿਆ ਸਿਮਤੀ ਬਣੇ | ਹੁਣ ਹਰ ਪਿੰਡ ਵਿੱਚ 11-11 ਮੈਂਬਰੀ ਸੁਰੱਖਿਆ ਸਿਮਤੀ ਬਣਾਈ ਗਈ ਹੈ ਜੋ ਗਲਤ ਅਨਸਰਾਂ ਖ਼ਿਲਾਫ਼ ਕਾਰਵਾਈ ਕਰੇਗੀ |

ਇਸ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅਤੇ ਡੀਜੀਪੀ ਗੌਰਵ ਯਾਦਵ ਉਨ੍ਹਾਂ ਨਾਲ ਹਾਜ਼ਰ ਸਨ | ਪੰਜਾਬ ਦੇ ਰਾਜਪਾਲ (Punjab Governor) ਬਨਵਾਰੀਲਾਲ ਪੁਰੋਹਿਤ ਇਸ ਵਾਰ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦਾ ਦੌਰਾ ਕਰਨਗੇ। ਇੱਥੇ ਉਹ ਸਰਹੱਦੀ ਖੇਤਰ ਦੇ ਆਸ-ਪਾਸ ਰਹਿੰਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਵੀ ਜਾਣਣਗੇ।

ਇਸ ਦੇ ਨਾਲ ਹੀ ਸਰਹੱਦ ‘ਤੇ ਸੁਰੱਖਿਆ ਦੀਆਂ ਤਿਆਰੀਆਂ ਅਤੇ ਮਾਈਨਿੰਗ ਗਤੀਵਿਧੀਆਂ ਸਮੇਤ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਸਕੱਤਰ ਜੰਜੂਆ ਵੀ ਰਾਜਪਾਲ ਨਾਲ ਮੌਜੂਦ ਰਹਿ ਸਕਦੇ ਹਨ। ਕੁਝ ਥਾਵਾਂ ‘ਤੇ ਡੀਜੀਪੀ ਪੰਜਾਬ ਦੇ ਨਾਲ ਰਹਿਣ ਦੀ ਵੀ ਸੰਭਾਵਨਾ ਹੈ।