ਦਿੱਲੀ, 24 ਅਪ੍ਰੈਲ 2025: ਮੀਡੀਆ ਖ਼ਬਰਾਂ ਮੁਤਾਬਕ ਜੰਮੂ-ਕਸ਼ਮੀਰ ਦੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਸਖ਼ਤ ਫੈਸਲਿਆਂ ਦੇ ਜਵਾਬ ‘ਚ ਪਾਕਿਸਤਾਨ ਦੋਵਾਂ ਦੇਸ਼ਾਂ ਵਿਚਕਾਰ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰ ਸਕਦਾ ਹੈ | ਇਨ੍ਹਾਂ ‘ਚ 1972 ਦਾ ਸ਼ਿਮਲਾ ਸਮਝੌਤਾ ਵੀ ਸ਼ਾਮਲ ਹੈ।
ਮੀਡੀਆ ਖ਼ਬਰਾਂ ਮੁਤਾਬਕ ਕੁਝ ਫੈਸਲੇ ਵੀਰਵਾਰ ਨੂੰ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ (NCS) ‘ਚ ਲਏ ਗਏ। ਇਸਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤੀ। ਇੱਕ ਦਿਨ ਪਹਿਲਾਂ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਸਮੇਤ 5 ਵੱਡੇ ਫੈਸਲੇ ਵੀ ਲਏ ਸਨ।
ਮੀਡੀਆ ਖ਼ਬਰਾਂ ਮੁਤਾਬਕ ਪਾਕਿਸਤਾਨ ਨੇ ਕਿਹਾ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਨੂੰ ਰੋਕਦਾ ਹੈ, ਤਾਂ ਇਸਨੂੰ ਐਕਟ ਆਫ ਵਾਰ ਯਾਨੀ ਜੰਗ ਦੀ ਤਰ੍ਹਾਂ ਮੰਨਿਆ ਜਾਵੇਗਾ । ਪਾਕਿਸਤਾਨ ਨੇ ਕਿਹਾ ਕਿ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਕਿਸੇ ਵੀ ਖਤਰੇ ਦਾ ਸਾਰੇ ਖੇਤਰਾਂ ‘ਚ ਜਵਾਬ ਦਿੱਤਾ ਜਾਵੇਗਾ। ਅਸੀਂ ਕਿਸੇ ਵੀ ਅੱ.ਤ.ਵਾ.ਦੀ ਗਤੀਵਿਧੀ ਦੀ ਨਿੰਦਾ ਕਰਦੇ ਹਾਂ।
ਕੀ ਹੈ ਸ਼ਿਮਲਾ ਸਮਝੌਤਾ ?
ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਜੁਲਾਈ 1972 ਨੂੰ ਸ਼ਿਮਲਾ ਸਮਝੌਤਾ ਹੋਇਆ ਸੀ। ਇਸ ਦੁਵੱਲੇ ਸਮਝੌਤੇ ‘ਤੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜ਼ੁਲਫਿਕਾਰ ਅਲੀ ਭੁੱਟੋ ਨੇ ਦਸਤਖਤ ਕੀਤੇ ਸਨ। ਇਹ ਸਮਝੌਤਾ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਕੀਤਾ ਗਿਆ ਸੀ। ਇਸ ਜੰਗ ‘ਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸਦੇ 90,000 ਤੋਂ ਵੱਧ ਸੈਨਿਕਾਂ ਨੂੰ ਭਾਰਤ ਨੇ ਬੰਦੀ ਬਣਾ ਲਿਆ।
ਇਸ ਸਮਝੌਤੇ ਦਾ ਮਕਸਦ ਆਪਸੀ ਵਿਵਾਦਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਬਿਨਾਂ ਕਿਸੇ ਬਲ ਪ੍ਰਯੋਗ ਦੇ ਹਾਲ ਕਰਨਾ, ਮੁੱਦਿਆਂ ਦਾ ਹੱਲ ਦੁਵੱਲੀ ਗੱਲਬਾਤ ਨਾਲ ਸੁਲਝਾਏ ਜਾਣਗੇ | ਜੰਗ ‘ਚ ਕਬਜ਼ੇ ‘ਚ ਕੀਤੇ ਇਲਾਕਿਆਂ ਦੀ ਵਾਪਸੀ | ਇਸਦੇ ਨਾਲ ਹੀ ਭਾਰਤ-ਪਾਕਿਸਤਾਨ ਦੋਵੇਂ ਬੰਦੀਆਂ ਦੀ ਰਿਹਾਈ ਸ਼ਾਮਲ ਹੈ | ਦੋਵੇਂ ਦੇਸ਼ਾਂ ਨੇ 1949 ‘ਚ ਯੁੱਧ ਵਿਰਾਮ ਰੇਖਾ ਨੂੰ ਨਵੇਂ ਨਾਮ ਨਾਲ ਲਾਈਨ ਆਫ ਕੰਟਰੋਲ (LOC) ਤੌਰ ‘ਤੇ ਸਵੀਕਾਰ ਕੀਤਾ ਜਾਵੇਗਾ |
Read More: ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਸਾਰੇ ਵੀਜ਼ੇ 27 ਅਪ੍ਰੈਲ ਤੋਂ ਮੰਨੇ ਜਾਣਗੇ ਰੱਦ: MEA