ਦਿੱਲੀ, 09 ਮਈ 2025: ਵਿਦੇਸ਼ ਮੰਤਰਾਲੇ ਨੇ ਅੱਜ ਇੱਕ ਵਾਰ ਫਿਰ ਪਾ.ਕਿ ਦੀਆਂ ਕਾਰਵਾਈਆਂ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨਾਲ ਮਿਲ ਕੇ 8 ਅਤੇ 9 ਮਈ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਬਾਰੇ ਜਾਣਕਾਰੀ ਦਿੱਤੀ।
ਪ੍ਰੈਸ ਕਾਨਫਰੰਸ ‘ਚ ਦੱਸਿਆ ਗਿਆ ਕਿ ਪਾ.ਕਿ ਫੌਜ ਨੇ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਭਾਰਤੀ ਇਲਾਕਿਆਂ ‘ਤੇ ਹਮਲਾ ਕੀਤਾ। ਪਾਕਿਸਤਾਨ ਨੇ 36 ਥਾਵਾਂ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਪਾ.ਕਿ.ਸ.ਤਾ.ਨ ਵੱਲੋਂ 300 ਤੋਂ 400 ਡਰੋਨ ਭੇਜੇ ਗਏ ਸਨ। ਜਾਂਚ ਤੋਂ ਪਤਾ ਲੱਗਾ ਕਿ ਡਰੋਨ ਤੁਰਕੀ ਦੇ ਬਣੇ ਸਨ। ਇਸ ਤਣਾਅਪੂਰਨ ਸਥਿਤੀ ਅਤੇ ਭਾਰਤ ਦੇ ਜਵਾਬੀ ਹਮਲੇ ਦੀ ਸੰਭਾਵਨਾ ਦੇ ਬਾਵਜੂਦ, ਪਾ.ਕਿ.ਸ.ਤਾ.ਨ ਨੇ ਆਪਣਾ ਸਿਵਲੀਅਨ ਹਵਾਈ ਖੇਤਰ ਬੰਦ ਨਹੀਂ ਕੀਤਾ। ਉਹ ਉਸਨੂੰ ਢਾਲ ਵਜੋਂ ਵਰਤ ਰਿਹਾ ਹੈ। ਅਸੀਂ ਜਵਾਬੀ ਕਾਰਵਾਈ ਕੀਤੀ ਅਤੇ ਉਨ੍ਹਾਂ ਦੇ ਇੱਕ ਹੋਰ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ।
ਕਰਨਲ ਸੋਫੀਆ ਦੇ ਮੁਤਾਬਕ ਪਾ.ਕਿ.ਸ.ਤਾ.ਨੀ ਹਮਲੇ ਦੇ ਜਵਾਬ ‘ਚ ਭਾਰਤ ਨੇ ਚਾਰ ਹਵਾਈ ਰੱਖਿਆ ਸਥਾਨਾਂ ‘ਤੇ ਹਥਿਆਰਬੰਦ ਡਰੋਨ ਲਾਂਚ ਕੀਤੇ। ਇਨ੍ਹਾਂ ‘ਚੋਂ ਇੱਕ ਡਰੋਨ ਏਡੀ ਰਾਡਾਰ ਨੂੰ ਨਸ਼ਟ ਕਰਨ ‘ਚ ਸਫਲ ਰਿਹਾ। ਕਰਨਲ ਸੋਫੀਆ ਨੇ ਕਿਹਾ ਕਿ ਪਾ.ਕਿ.ਸ.ਤਾ.ਨ ਨੇ ਜੰਮੂ-ਕਸ਼ਮੀਰ ਦੇ ਤੰਗਧਾਰ, ਉੜੀ, ਪੁੰਛ, ਮੇਂਢਰ, ਰਾਜੌਰੀ, ਅਖਨੂਰ ਅਤੇ ਊਧਮਪੁਰ ‘ਚ ਭਾਰੀ ਕੈਲੀਬਰ ਆਰਟਲਿਰੀ ਗਨ ਅਤੇ ਹਥਿਆਰਬੰਦ ਡਰੋਨਾਂ ਦੀ ਵਰਤੋਂ ਕਰਕੇ ਕੰਟਰੋਲ ਰੇਖਾ ਦੇ ਪਾਰ ਗੋਲੀਬਾਰੀ ਕੀਤੀ। ਭਾਰਤ ਨੇ ਵੀ ਜਵਾਬੀ ਕਾਰਵਾਈ ‘ਚ ਭਾਰੀ ਨੁਕਸਾਨ ਪਹੁੰਚਾਇਆ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ਪਾ.ਕਿ.ਸ.ਤਾ.ਨ ਨੇ ਕੱਲ੍ਹ ਰਾਤ ਭੜਕਾਊ ਅਤੇ ਹਮਲਾਵਰ ਕਾਰਵਾਈਆਂ ਕੀਤੀਆਂ। ਇਨ੍ਹਾਂ ਹਮਲਿਆਂ ਵਿੱਚ ਭਾਰਤੀ ਸ਼ਹਿਰਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਤੋਂ ਇਲਾਵਾ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ ਸੀ। ਭਾਰਤੀ ਹਥਿਆਰਬੰਦ ਫੌਜਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਅਨੁਪਾਤਕ ਢੰਗ ਨਾਲ ਨਿਭਾਇਆ ਅਤੇ ਢੁਕਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਇਨ੍ਹਾਂ ਹਮਲਿਆਂ ਦਾ ਪਾ.ਕਿ ਸਰਕਾਰੀ ਤੰਤਰ (ਸਰਕਾਰ) ਵੱਲੋਂ ਅਧਿਕਾਰਤ ਅਤੇ ਸਪੱਸ਼ਟ ਤੌਰ ‘ਤੇ ਇਨਕਾਰ ਕੀਤਾ ਜਾ ਰਿਹਾ ਹੈ, ਜੋ ਕਿ ਹਾਸੋਹੀਣਾ ਹੈ। ਇਹ ਉਨ੍ਹਾਂ ਦੇ ਧੋਖੇ ਨੂੰ ਬੇਨਕਾਬ ਕਰਦਾ ਹੈ।
Read More: ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲੇ ਕਰਨ ਦੀ ਕੀਤੀ ਕੋਸ਼ਿਸ਼: ਕਰਨਲ ਸੋਫੀਆ ਕੁਰੈਸ਼ੀ