ਸਪੋਰਟਸ, 15 ਸਤੰਬਰ 2025: IND ਬਨਾਮ PAK: ਏਸ਼ੀਆ ਕੱਪ 2025 ‘ਚ ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦਾ ਕਹਿਣਾ ਹੈ ਕਿ ਭਾਰਤੀ ਖਿਡਾਰੀਆਂ ਨੇ ਹੱਥ ਨਾ ਮਿਲਾ ਕੇ ਖੇਡ ਦੀ ਭਾਵਨਾ ਦੇ ਵਿਰੁੱਧ ਕੰਮ ਕੀਤਾ।
ਦਰਅਸਲ, ਭਾਰਤ ਨੇ ਨਾ ਤਾਂ ਟਾਸ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਇਆ ਅਤੇ ਨਾ ਹੀ ਮੈਚ ਜਿੱਤਣ ਤੋਂ ਬਾਅਦ ਹੱਥ ਮਿਲਾਇਆ । ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਗੱਲ ਕੀਤੀ ਅਤੇ ਮੈਚ ਜਿੱਤਣ ਤੋਂ ਬਾਅਦ ਸਿੱਧੇ ਡਰੈਸਿੰਗ ਰੂਮ ‘ਚ ਵਾਪਸ ਚਲੇ ਗਏ। ਇਸਨੂੰ ਪ੍ਰਤੀਕਾਤਮਕ ਬਾਈਕਾਟ ਕਿਹਾ ਜਾ ਰਿਹਾ ਹੈ।
ਪੀਸੀਬੀ ਨੇ ਆਪਣੇ ਬਿਆਨ ‘ਚ ਕਿਹਾ, ‘ਟੀਮ ਮੈਨੇਜਰ ਨਵੀਨ ਚੀਮਾ ਨੇ ਭਾਰਤੀ ਖਿਡਾਰੀਆਂ ਦੇ ਹੱਥ ਨਾ ਮਿਲਾਉਣ ਦੇ ਵਿਵਹਾਰ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਇਸਨੂੰ ਖੇਡ ਦੀ ਭਾਵਨਾ ਦੇ ਵਿਰੁੱਧ ਅਤੇ ਬੇਰਹਿਮ ਕਿਹਾ ਗਿਆ। ਇਸ ਵਿਰੋਧ ‘ਚ ਅਸੀਂ ਆਪਣੇ ਕਪਤਾਨ ਨੂੰ ਮੈਚ ਤੋਂ ਬਾਅਦ ਦੇ ਸਮਾਗਮ ‘ਚ ਨਹੀਂ ਭੇਜਿਆ।’
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਫੈਸਲਾ ਟੀਮ ਦਾ ਸਮੂਹਿਕ ਫੈਸਲਾ ਸੀ ਅਤੇ ਇਸਦਾ ਉਦੇਸ਼ ਪਹਿਲਗਾਮ ਹ.ਮ.ਲੇ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਥਨ ਦੇਣਾ ਸੀ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਸਿਰਫ ਖੇਡਣ ਲਈ ਆਏ ਸੀ, ਅਸੀਂ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ। ਕੁਝ ਚੀਜ਼ਾਂ ਖੇਡ ਭਾਵਨਾ ਤੋਂ ਉੱਪਰ ਹਨ। ਅਸੀਂ ਇਸ ਜਿੱਤ ਨੂੰ ਆਪਣੇ ਬਹਾਦਰ ਸੈਨਿਕਾਂ ਅਤੇ ‘ਆਪ੍ਰੇਸ਼ਨ ਸੰਧੂਰ’ ਨੂੰ ਸਮਰਪਿਤ ਕਰਦੇ ਹਾਂ।’
ਭਾਰਤ ਨੇ ਖੇਡ ਦੇ ਹਰ ਵਿਭਾਗ ‘ਚ ਪਾਕਿਸਤਾਨ ਨੂੰ ਹਰਾਇਆ। ਪਹਿਲਾਂ ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ ਸਿਰਫ਼ 127 ਦੌੜਾਂ ‘ਤੇ ਰੋਕਿਆ, ਫਿਰ ਬੱਲੇਬਾਜ਼ਾਂ ਨੇ 15.5 ਓਵਰਾਂ ‘ਚ ਟੀਚਾ ਪ੍ਰਾਪਤ ਕੀਤਾ। ਸੂਰਿਆਕੁਮਾਰ ਯਾਦਵ ਨੇ ਨਾਬਾਦ 47 ਦੌੜਾਂ ਬਣਾਈਆਂ ਅਤੇ ਸ਼ਿਵਮ ਦੂਬੇ ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਈ।
Read More: IND ਬਨਾਮ PAK: ਭਾਰਤੀ ਖਿਡਾਰੀਆਂ ਨੇ ਜਿੱਤ ਤੋਂ ਬਾਅਦ ਨਹੀਂ ਮਿਲਾਇਆ ਹੱਥ, ਡ੍ਰੈਸਿੰਗ ਰੂਮ ਦਾ ਦਰਵਾਜ਼ਾ ਕੀਤਾ ਬੰਦ