Babar Azam

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਤੀਜੀ ਵਾਰ ਮਿਲਿਆ ‘ਆਈਸੀਸੀ ‘ਪਲੇਅਰ ਆਫ ਦਿ ਮੰਥ’ ਪੁਰਸ਼ਕਾਰ

ਚੰਡੀਗੜ੍ਹ, 12 ਸਤੰਬਰ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ (Babar Azam) ਨੂੰ ਅਗਸਤ ਮਹੀਨੇ ਲਈ ‘ਪਲੇਅਰ ਆਫ ਦਿ ਮੰਥ’ ਪੁਰਸ਼ਕਾਰ ਨਾਲ ਨਵਾਜਿਆ ਹੈ। ਬਾਬਰ ਆਜ਼ਮ ਨੇ ਅਗਸਤ 2023 ‘ਚ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਸਮੇਂ ਉਹ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ-1 ਬੱਲੇਬਾਜ਼ ਹਨ। ਬਾਬਰ ਤੋਂ ਇਲਾਵਾ ਸ਼ਾਦਾਬ ਖਾਨ ਅਤੇ ਨਿਕੋਲਸ ਪੂਰਨ ਵੀ ‘ਪਲੇਅਰ ਆਫ ਦਿ ਮੰਥ’ ਲਈ ਨਾਮਜ਼ਦ ਕੀਤੇ ਗਏ ਖਿਡਾਰੀਆਂ ਵਿਚ ਸ਼ਾਮਲ ਸਨ।

ਬਾਬਰ ਆਜ਼ਮ (Babar Azam) ਨੇ ਅਗਸਤ 2023 ਵਿੱਚ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ 4 ਪਾਰੀਆਂ ਵਿੱਚ 64 ਦੀ ਔਸਤ ਨਾਲ 264 ਦੌੜਾਂ ਬਣਾਈਆਂ ਸਨ। ਇਸ ਦੌਰਾਨ ਬਾਬਰ ਨੇ 2 ਅਰਧ ਸੈਂਕੜੇ ਅਤੇ ਇਕ ਸੈਂਕੜਾ ਵੀ ਲਗਾਇਆ। ਬਾਬਰ ਦੀ ਕਪਤਾਨੀ ‘ਚ ਪਾਕਿਸਤਾਨ ਨੇ ਅਗਸਤ ਮਹੀਨੇ ‘ਚ ਹੀ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ 3-0 ਨਾਲ ਜਿੱਤੀ ਸੀ।

ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਇਸ ਤੋਂ ਪਹਿਲਾਂ ਅਪ੍ਰੈਲ 2021 ਅਤੇ ਮਾਰਚ 2022 ਵਿੱਚ ਆਈਸੀਸੀ ‘ਪਲੇਅਰ ਆਫ ਦਿ ਮੰਥ’ ਦਾ ਖਿਤਾਬ ਦਿੱਤਾ ਗਿਆ ਸੀ। ਇਸ ਪੁਰਸਕਾਰ ਨੂੰ ਜਿੱਤਣ ਤੋਂ ਬਾਅਦ ਖੁਸ਼ੀ ਜ਼ਾਹਰ ਕਰਦੇ ਹੋਏ ਬਾਬਰ ਨੇ ਆਈਸੀਸੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਪਿਛਲਾ ਮਹੀਨਾ ਮੇਰੀ ਟੀਮ ਅਤੇ ਮੇਰੇ ਲਈ ਬਹੁਤ ਸ਼ਾਨਦਾਰ ਰਿਹਾ।

 

Scroll to Top