Pakistan

ਦੀਵਾਲੀਆ ਹੋਣ ਤੋਂ ਬਚਿਆ ਪਾਕਿਸਤਾਨ, IMF ਵੱਲੋਂ 3 ਅਰਬ ਡਾਲਰ ਦਾ ਕਰਜ਼ਾ ਦੇਣ ਦਾ ਫੈਸਲਾ

ਚੰਡੀਗੜ੍ਹ, 30 ਜੂਨ 2023: ਪਾਕਿਸਤਾਨ (Pakistan) ਇਕ ਵਾਰ ਫਿਰ ਦੀਵਾਲੀਆ ਹੋਣ ਤੋਂ ਬਚ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (International Monetary Fund) ਨੇ ਸਟਾਫ ਪੱਧਰ ਦੇ ਸਮਝੌਤੇ ਤਹਿਤ ਪਾਕਿਸਤਾਨ ਨੂੰ 3 ਅਰਬ ਡਾਲਰ ਦਾ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਆਈ.ਐੱਮ.ਐੱਫ ਅਤੇ ਪਾਕਿਸਤਾਨ ਸਰਕਾਰ ਵਿਚਕਾਰ 9 ਮਹੀਨਿਆਂ ਦਾ ਸਟੈਂਡਬਾਏ ਪ੍ਰਬੰਧ ਹੈ। ਹਾਲਾਂਕਿ ਇਸ ਨੂੰ ਆਈ.ਐੱਮ.ਐੱਫ ਦੇ ਕਾਰਜਕਾਰੀ ਬੋਰਡ ਦੀ ਮਨਜ਼ੂਰੀ ਮਿਲਣੀ ਬਾਕੀ ਹੈ।

ਪਾਕਿਸਤਾਨ (Pakistan) ਲਈ ਆਈ.ਐੱਮ.ਐੱਫ ਮਿਸ਼ਨ ਚੀਫ ਨਾਥਨ ਪੋਰਟਰ ਦਾ ਕਹਿਣਾ ਹੈ ਕਿ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਈ.ਐੱਮ.ਐੱਫ ਨੇ 9 ਮਹੀਨੇ ਦੇ ਸਟੈਂਡਬਾਏ ਪ੍ਰਬੰਧ ਦੇ ਤਹਿਤ ਆਪਣੇ ਆਈ.ਐੱਮ.ਐੱਫ ਕੋਟੇ ਦੇ 111%, ਜਾਂ 3 ਅਰਬ ਡਾਲਰ ਲਈ ਪਾਕਿਸਤਾਨੀ ਅਥਾਰਟੀ ਦੇ ਨਾਲ ਸਟੈਂਡਬਾਏ ਅਰੇਂਜਮੈਂਟ ਦੇ ਤਹਿਤ ਸਟਾਫ-ਪੱਧਰ ਦੀ ਵਿਵਸਥਾ ‘ਤੇ ਹਸਤਾਖਰ ਕੀਤੇ ਹਨ |

ਦਰਅਸਲ 2019 ‘ਚ ਪਾਕਿਸਤਾਨ ਅਤੇ IMF ਵਿਚਾਲੇ 6.5 ਅਰਬ ਡਾਲਰ ਦੇ ਕਰਜ਼ੇ ‘ਤੇ ਸਹਿਮਤੀ ਬਣੀ ਸੀ। ਪਾਕਿਸਤਾਨ ਨੂੰ ਇਸ ਦੀਆਂ ਦੋ ਕਿਸ਼ਤਾਂ ਮਿਲ ਚੁੱਕੀਆਂ ਹਨ। 30 ਜੂਨ ਭਾਵ ਅੱਜ ਤੀਜੀ ਕਿਸ਼ਤ ‘ਤੇ ਮਨਜ਼ੂਰੀ ਦਾ ਆਖਰੀ ਦਿਨ ਸੀ। ਜੇਕਰ ਅੱਜ ਵੀ IMF ਨਾਲ ਸਮਝੌਤਾ ਨਾ ਹੁੰਦਾ ਤਾਂ ਇਹ ਪ੍ਰੋਗਰਾਮ ਖਤਮ ਹੋ ਜਾਣਾ ਸੀ।

Scroll to Top