Pakistan airstrikes in Afghanistan

ਪਾਕਿਸਤਾਨ ਵੱਲੋਂ ਅਫਗਾਨਿਸਤਾਨ ‘ਚ ਏਅਰ ਸਟ੍ਰਾਈਕ, 10 ਅਫਗਾਨੀ ਨਾਗਰਿਕਾਂ ਦੀ ਮੌ.ਤ

ਅਫਗਾਨਿਸਤਾਨ, 25 ਨਵੰਬਰ 2025: ਪਾਕਿਸਤਾਨ ਵੱਲੋਂ ਸੋਮਵਾਰ ਅੱਧੀ ਰਾਤ ਅਫਗਾਨਿਸਤਾਨ ‘ਚ ਏਅਰ ਸਟ੍ਰਾਈਕ ਕਰਨ ਦੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਤਿੰਨ ਪ੍ਰਾਂਤਾਂ, ਜਿਨ੍ਹਾਂ ‘ਚ ਖੋਸਤ, ਕੁਨਾਰ ਅਤੇ ਪਕਤਿਕਾ ‘ਚ ਹਵਾਈ ਹਮਲੇ ਕੀਤੇ। ਖੋਸਤ ਹਮਲੇ ‘ਚ ਨੌਂ ਬੱਚਿਆਂ ਅਤੇ ਇੱਕ ਔਰਤ ਸਮੇਤ 10 ਨਾਗਰਿਕ ਮਾਰੇ ਜਾਣ ਦੀ ਖ਼ਬਰ ਹੈ।

ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਦੱਸਿਆ ਕਿ ਪਾਕਿਸਤਾਨੀ ਜਹਾਜ਼ਾਂ ਨੇ ਅੱਧੀ ਰਾਤ ਦੇ ਕਰੀਬ ਖੋਸਤ ਪ੍ਰਾਂਤ ਦੇ ਮੁਗਲਗਾਈ ਖੇਤਰ ‘ਚ ਇੱਕ ਘਰ ‘ਤੇ ਬੰਬਾਰੀ ਕੀਤੀ। ਇਸ ਹਮਲੇ ‘ਚ ਪੰਜ ਮੁੰਡੇ, ਚਾਰ ਕੁੜੀਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ।

ਕੁਨਾਰ ਅਤੇ ਪਕਤਿਕਾ ਪ੍ਰਾਂਤਾਂ ‘ਚ ਪਾਕਿਸਤਾਨੀ ਹਮਲਿਆਂ ਅਤੇ ਛਾਪਿਆਂ ‘ਚ ਚਾਰ ਨਾਗਰਿਕ ਜ਼ਖਮੀ ਹੋ ਗਏ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਇਹ ਹਮਲੇ ਕਰਕੇ ਇਸਤਾਂਬੁਲ ‘ਚ ਹੋਏ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ। ਇਸ ਘਟਨਾ ‘ਤੇ ਪਾਕਿਸਤਾਨੀ ਫੌਜ ਜਾਂ ਵਿਦੇਸ਼ ਮੰਤਰਾਲੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਉਸੇ ਸ਼ਾਮ ਪਾਕਿਸਤਾਨ ਦੇ ਪੇਸ਼ਾਵਰ ‘ਚ ਫਰੰਟੀਅਰ ਕਾਂਸਟੇਬੁਲਰੀ ਹੈੱਡਕੁਆਰਟਰ ‘ਤੇ ਹਮਲਾ ਹੋਇਆ। ਇਹ ਹੈੱਡਕੁਆਰਟਰ ਫੌਜੀ ਛਾਉਣੀ ਖੇਤਰ ਦੇ ਨੇੜੇ ਸਥਿਤ ਹੈ।

ਇਸ ਆਤਮਘਾਤੀ ਹਮਲੇ ‘ਚ ਛੇ ਜਣੇ ਮਾਰੇ ਗਏ, ਜਿਨ੍ਹਾਂ ‘ਚ ਤਿੰਨ ਕਮਾਂਡੋ ਅਤੇ ਤਿੰਨ ਹਮਲਾਵਰ ਸ਼ਾਮਲ ਹਨ, ਕਈ ਹੋਰ ਜ਼ਖਮੀ ਹੋ ਗਏ। ਸ਼ੁਰੂਆਤੀ ਪੁਲਿਸ ਰਿਪੋਰਟਾਂ ਦੇ ਅਨੁਸਾਰ, ਹਮਲਾਵਰ ਚਾਦਰ ਨਾਲ ਢੱਕਿਆ ਹੋਇਆ ਆਇਆ ਅਤੇ ਚੌਕੀ ‘ਤੇ ਪਹੁੰਚਣ ‘ਤੇ ਆਪਣੇ ਆਪ ਨੂੰ ਉਡਾ ਲਿਆ, ਜਿਸ ਨਾਲ ਤਿੰਨ ਪੁਲਿਸ ਕਰਮਚਾਰੀ ਮਾਰੇ ਗਏ। ਹਾਲ ਹੀ ਦੇ ਮਹੀਨਿਆਂ ‘ਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਤਣਾਅ ਕਾਫ਼ੀ ਵਧਿਆ ਹੈ।

Read More: ਪੇਸ਼ਾਵਰ ‘ਚ ਫੈਡਰਲ ਪੁਲਿਸ ਹੈੱਡਕੁਆਰਟਰ ‘ਤੇ ਆਤਮਘਾਤੀ ਹ.ਮ.ਲਾ

Scroll to Top