airstrike

ਪਾਕਿਸਤਾਨੀ ਹਵਾਈ ਫੌਜ ਨੇ ਈਰਾਨ ਦੀ ਸਰਹੱਦ ‘ਚ ਦਾਖਲ ਹੋ ਕੇ ਕੀਤੀ ਏਅਰਸਟ੍ਰਾਈਕ

ਚੰਡੀਗ੍ਹੜ, 18 ਜਨਵਰੀ 2024: ਪਾਕਿਸਤਾਨ (Pakistan) ਨੇ ਵੀਰਵਾਰ ਨੂੰ ਈਰਾਨ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਹੈ । ਪਾਕਿਸਤਾਨੀ ਹਵਾਈ ਫੌਜ ਨੇ ਵੀਰਵਾਰ ਨੂੰ ਈਰਾਨ ਦੀ ਸਰਹੱਦ ‘ਚ ਦਾਖਲ ਹੋ ਕੇ ਕਥਿਤ ਅੱਤਵਾਦੀ ਟਿਕਾਣਿਆਂ ‘ਤੇ ਹਮਲਾ (airstrike) ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਟਿਕਾਣੇ ਬਲੋਚ ਬਾਗੀਆਂ ਦੇ ਸਨ, ਜੋ ਪਾਕਿਸਤਾਨ ਨੂੰ ਲੋੜੀਂਦੇ ਸਨ।

ਪਾਕਿਸਤਾਨ ਦਾ ਇਹ ਕਦਮ ਬਲੋਚਿਸਤਾਨ ‘ਚ ਈਰਾਨ ਵੱਲੋਂ ਕੀਤੇ ਗਏ ਹਵਾਈ ਹਮਲੇ (airstrike) ਤੋਂ ਬਾਅਦ ਆਇਆ ਹੈ, ਜਿਸ ‘ਚ ਈਰਾਨੀ ਹਵਾਈ ਫੌਜ ਨੇ ਪਾਕਿਸਤਾਨ ਦੀ ਸਰਹੱਦ ‘ਤੇ ਅੱਤਵਾਦੀ ਸੰਗਠਨ ਜੈਸ਼ ਅਲ-ਅਦਲ ਦੇ ਦੋ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਪਾਕਿਸਤਾਨ ਨੇ ਇਸ ‘ਤੇ ਸਖ਼ਤ ਨਾਰਾਜ਼ਗੀ ਜਤਾਈ ਸੀ ਅਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ। ਪਾਕਿਸਤਾਨ ਦੇ ਇਕ ਪੱਤਰਕਾਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਈਰਾਨ ‘ਚ ਪਾਕਿਸਤਾਨੀ ਹਵਾਈ ਹਮਲੇ ਦੀ ਜਾਣਕਾਰੀ ਦਿੱਤੀ ਹੈ।

ਪਾਕਿਸਤਾਨੀ (Pakistan) ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ‘ਅੱਜ ਸਵੇਰੇ ਪਾਕਿਸਤਾਨ ਨੇ ਈਰਾਨ ਦੇ ਸਿਸਤਾਨ-ਓ-ਬਲੋਚਿਸਤਾਨ ਸੂਬੇ ‘ਚ ਅੱਤਵਾਦੀ ਟਿਕਾਣਿਆਂ ‘ਤੇ ਫੌਜੀ ਹਮਲਾ ਕੀਤਾ। ਇਸ ਕਾਰਵਾਈ ‘ਚ ਕਈ ਅੱਤਵਾਦੀ ਮਾਰੇ ਗਏ ਹਨ। ਇਹ ਕਾਰਵਾਈ ਖੁਫੀਆ ਸੂਚਨਾ ਦੇ ਆਧਾਰ ‘ਤੇ ਕੀਤੀ ਗਈ। ਇਸ ਕਾਰਵਾਈ ਨੂੰ ‘ਮਾਰਗ ਬਾਰ ਸਰਮਚਾਰ’ ਦਾ ਨਾਂ ਦਿੱਤਾ ਗਿਆ।

ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ, ‘ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਬਾਰੇ ਈਰਾਨ ਨਾਲ ਗੱਲ ਕਰ ਰਹੇ ਸੀ। ਈਰਾਨ ਨੂੰ ਲਗਾਤਾਰ ਆਪਣੀਆਂ ਚਿੰਤਾਵਾਂ ਜ਼ਾਹਰ ਕਰਦੇ ਹਨ ਕਿ ਕਿਵੇਂ ਈਰਾਨ ਦਾ ਗੈਰ-ਪ੍ਰਬੰਧਿਤ ਖੇਤਰ ਅੱਤਵਾਦੀਆਂ ਲਈ ਪਨਾਹਗਾਹ ਬਣ ਗਿਆ ਹੈ। ਪਾਕਿਸਤਾਨ ਨੇ ਕਈ ਵਾਰ ਇਰਾਨ ਨੂੰ ਇਸ ਸਬੰਧੀ ਡੋਜ਼ੀਅਰ ਵੀ ਸੌਂਪੇ ਸਨ। ਇਸਦੇ ਨਾਲ ਹੀ ਅੱਤਵਾਦੀ ਗਤੀਵਿਧੀਆਂ ਦੇ ਕਈ ਸਬੂਤ ਵੀ ਦਿੱਤੇ ਗਏ ਹਨ

Scroll to Top