Karachi

ਪਾਕਿਸਤਾਨ: ਕਰਾਚੀ ਦੇ ਸੋਪਿੰਗ ਮਾਲ ‘ਚ ਲੱਗੀ ਅੱਗ, 11 ਜਣਿਆਂ ਦੀ ਮੌਤ, 22 ਤੋਂ ਵੱਧ ਜ਼ਖਮੀ

ਚੰਡੀਗੜ੍ਹ, 24 ਨਵੰਬਰ, 2023: ਪਾਕਿਸਤਾਨ ਦੇ ਕਰਾਚੀ (Karachi) ਸ਼ਹਿਰ ਦੇ ਇੱਕ ਸੋਪਿੰਗ ਮਾਲ ਵਿੱਚ ਸ਼ਨੀਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 11 ਜਣਿਆਂ ਦੀ ਮੌਤ ਹੋ ਗਈ। 22 ਤੋਂ ਵੱਧ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਪਾਕਿਸਤਾਨੀ ਮੀਡੀਆ ‘ਜੀਓ ਨਿਊਜ਼’ ਨੂੰ ਦੱਸਿਆ ਕਿ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ‘ਚ ਅੱਗ ਲੱਗ ਗਈ। ਮਾਲ ਦੀ ਇਮਾਰਤ ਵਿੱਚ ਕਈ ਜਣੇ ਫਸੇ ਹੋਏ ਹਨ। ਫਾਇਰ ਬ੍ਰਿਗੇਡ ਨੇ ਕਰੀਬ 50 ਜਣਿਆਂ ਨੂੰ ਬਚਾਇਆ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

‘ਜੀਓ ਨਿਊਜ਼’ ਮੁਤਾਬਕ ਕਰਾਚੀ (Karachi) ਵਿੱਚ ਬਣੀਆਂ 90% ਇਮਾਰਤਾਂ ਵਿੱਚ ਅੱਗ ਬੁਝਾਊ ਸਿਸਟਮ ਨਹੀਂ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ‘ਤੇ ਸਵਾਲ ਉੱਠ ਰਹੇ ਹਨ।

Scroll to Top