Site icon TheUnmute.com

PAK vs ZIM: ਜ਼ਿੰਬਾਬਵੇ ਵਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਪਾਕਿਸਤਾਨ ਪਹਿਲੀ ਜਿੱਤ ਦੀ ਤਲਾਸ਼ ‘ਚ

Pakistan

ਚੰਡੀਗੜ੍ਹ 27 ਅਕਤੂਬਰ 2022: (PAK vs ZIM) ਭਾਰਤ ਖਿਲਾਫ ਹਾਰ ਨਾਲ ਟੀ-20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨ ਵਾਲਾ ਪਾਕਿਸਤਾਨ (Pakistan) ਅੱਜ ਜ਼ਿੰਬਾਬਵੇ (Zimbabwe) ਖਿਲਾਫ ਆਪਣਾ ਦੂਜਾ ਮੈਚ ਥੋੜ੍ਹੀ ਦੇਰ ਬਾਅਦ ਸ਼ੁਰੂ ਹੋਣ ਵਾਲਾ ਹੈ। ਜ਼ਿੰਬਾਬਵੇ ਨੇ ਪਾਕਿਸਤਾਨ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ | ਜ਼ਿੰਬਾਬਵੇ ਦੀ ਟੀਮ ਨੇ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ ਸੀ।

ਇਸ ਨਾਲ ਜ਼ਿੰਬਾਬਵੇ ਨੂੰ ਇੱਕ ਅੰਕ ਮਿਲਿਆ ਜਦਕਿ ਪਾਕਿਸਤਾਨ ਨੇ ਟੂਰਨਾਮੈਂਟ ਵਿਚ ਅਜੇ ਖਾਤਾ ਨਹੀਂ ਖੋਲ੍ਹਿਆ ਹੈ। ਪਾਕਿਸਤਾਨ ਸੈਮੀਫਾਈਨਲ ‘ਚ ਪਹੁੰਚਣ ਲਈ ਅੱਜ ਇੱਥੇ 2 ਅੰਕ ਇਕੱਠੇ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ |

Exit mobile version