ਚੰਡੀਗੜ੍ਹ, 14 ਸਤੰਬਰ 2023: ਏਸ਼ੀਆ ਕੱਪ (Asia Cup) ਦੇ ਸੁਪਰ-4 ਦੌਰ ‘ਚ ਅੱਜ ਯਾਨੀ ਵੀਰਵਾਰ ਨੂੰ ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਸ਼ਾਮ 3 ਵਜੇ ਖੇਡਿਆ ਜਾਵੇਗਾ। ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚਣ ਲਈ ਪਾਕਿਸਤਾਨ ਅਤੇ ਸ਼੍ਰੀਲੰਕਾ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੈ। ਇਹ ਮੈਚ ਜਿੱਤਣ ਵਾਲੀ ਟੀਮ 17 ਸਤੰਬਰ ਨੂੰ ਫਾਈਨਲ ਵਿੱਚ ਭਾਰਤ ਨਾਲ ਭਿੜੇਗੀ।
ਜਿਕਰਯੋਗ ਹੈ ਕਿ ਸ਼੍ਰੀਲੰਕਾ ਅਤੇ ਪਾਕਿਸਤਾਨ ਦੇ ਮੈਚ ਲਈ ਕੋਈ ਰਿਜ਼ਰਵ ਡੇ ਨਹੀਂ ਹੈ। ਏਸ਼ੀਆ ਕੱਪ ‘ਚ ਸਿਰਫ ਫਾਈਨਲ ਅਤੇ ਭਾਰਤ-ਪਾਕਿਸਤਾਨ ਸੁਪਰ-4 ਮੈਚ ਲਈ ਰਿਜ਼ਰਵ ਡੇ ਰੱਖਿਆ ਗਿਆ ਸੀ। ਭਾਰਤ ਨੇ ਰਿਜ਼ਰਵ ਡੇ ‘ਤੇ ਹੀ ਪਾਕਿਸਤਾਨ ਖਿਲਾਫ ਜਿੱਤ ਦਰਜ ਕੀਤੀ ਸੀ।
ਪਾਕਿਸਤਾਨ ਅਤੇ ਸ਼੍ਰੀਲੰਕਾ ਦਾ ਮੈਚ ਇੱਕ ਤਰ੍ਹਾਂ ਨਾਲ ਏਸ਼ੀਆ ਕੱਪ (Asia Cup) ਦਾ ਸੈਮੀਫਾਈਨਲ ਹੈ। ਇਸ ਟੂਰਨਾਮੈਂਟ ਦੇ ਫਾਰਮੈਟ ‘ਚ ਕੋਈ ਸੈਮੀਫਾਈਨਲ ਮੈਚ ਨਹੀਂ ਹੈ ਪਰ ਫਾਈਨਲ ਨੂੰ ਦੇਖਦੇ ਹੋਏ ਇਹ ਮੈਚ ਇਕ ਤਰ੍ਹਾਂ ਨਾਲ ਸਮਾਨ ਹੈ। ਇਸ ਮੈਚ ਵਿੱਚ ਜੇਤੂ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ