July 3, 2024 1:39 pm
PAK vs SL

PAK vs SL: ਪਾਕਿਸਤਾਨ-ਸ਼੍ਰੀਲੰਕਾ ਮੈਚ ‘ਚ ਬਾਰਿਸ਼ ਬਣੀ ਅੜਿੱਕਾ, ਜਾਣੋ ਮੈਚ ਰੱਦ ਹੋਣ ‘ਤੇ ਕਿਹੜੀ ਟੀਮ ਨੂੰ ਮਿਲੇਗਾ ਫਾਇਦਾ

ਚੰਡੀਗੜ੍ਹ, 14 ਸਤੰਬਰ, 2023: (PAK vs SL) ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਅੱਜ ਵੀਰਵਾਰ ਨੂੰ ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੀਂਹ ਕਾਰਨ ਅਜੇ ਟਾਸ ਨਹੀਂ ਹੋ ਸਕਿਆ ਹੈ। ਇਹ ਮੈਚ ਜਿੱਤਣ ਵਾਲੀ ਟੀਮ 17 ਸਤੰਬਰ ਨੂੰ ਫਾਈਨਲ ਵਿੱਚ ਭਾਰਤ ਨਾਲ ਭਿੜੇਗੀ। ਕੋਲੰਬੋ ਵਿੱਚ ਸਵੇਰ ਤੋਂ ਹੀ ਮੌਸਮ ਖ਼ਰਾਬ ਹੈ ਅਤੇ ਲਗਾਤਾਰ ਮੀਂਹ ਕਾਰਨ ਮੈਦਾਨ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਹੈ |

ਜੇਕਰ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਰੱਦ ਕਰਨਾ ਪਿਆ ਤਾਂ ਸ਼੍ਰੀਲੰਕਾ ਨੂੰ ਫਾਇਦਾ ਹੋਵੇਗਾ। ਦੋਵਾਂ ਟੀਮਾਂ ਦੇ ਖਾਤੇ ਵਿੱਚ ਇੱਕ-ਇੱਕ ਅੰਕ ਜੋੜਿਆ ਜਾਵੇਗਾ। ਅਜਿਹੇ ‘ਚ ਦੋਵਾਂ ਦੇ ਤਿੰਨ ਮੈਚਾਂ ‘ਚ ਤਿੰਨ-ਤਿੰਨ ਅੰਕ ਹੋਣਗੇ। ਸ਼੍ਰੀਲੰਕਾ ਬਿਹਤਰ ਨੈੱਟ ਰਨ ਰੇਟ ਦੇ ਆਧਾਰ ‘ਤੇ ਫਾਈਨਲ ‘ਚ ਪਹੁੰਚੇਗਾ। ਅਜਿਹੇ ‘ਚ ਪਾਕਿਸਤਾਨ ਟੀਮ ਮੈਚ ਨੂੰ ਪੂਰਾ ਕਰਨਾ ਚਾਹੇਗੀ।