ਚੰਡੀਗੜ੍ਹ, 27 ਅਕਤੂਬਰ 2023: ਵਨਡੇ ਵਿਸ਼ਵ ਕੱਪ ਦੇ 26ਵੇਂ ਮੈਚ ਵਿੱਚ ਪਾਕਿਸਤਾਨ ਦੇ ਸਾਹਮਣੇ ਦੱਖਣੀ ਅਫਰੀਕਾ ਦੀ ਚੁਣੌਤੀ ਹੈ। ਪਾਕਿਸਤਾਨ ਦੀ ਟੀਮ ਲਈ ਇਹ ਮੈਚ ਕਾਫ਼ੀ ਅਹਿਮ ਹੈ | ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨੀ ਟੀਮ 46.4 ਓਵਰਾਂ ‘ਚ 270 ਦੌੜਾਂ ‘ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਨੂੰ ਜਿੱਤ ਲਈ 271 ਦੌੜਾਂ ਦਾ ਟੀਚਾ ਮਿਲਿਆ ਹੈ। ਕਪਤਾਨ ਬਾਬਰ ਆਜ਼ਮ (Babar Azam) ਨੇ 65 ਗੇਂਦਾਂ ‘ਤੇ 50 ਦੌੜਾਂ ਬਣਾਈਆਂ |
ਸਾਊਦ ਸ਼ਕੀਲ ਅਰਧ ਸੈਂਕੜਾ ਬਣਾ ਕੇ ਆਊਟ ਹੋਏ। ਤਬਰੇਜ਼ ਸ਼ਮਸੀ ਨੇ ਉਸ ਨੂੰ 43ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਕਵਿੰਟਨ ਡੀ ਕਾਕ ਹੱਥੋਂ ਕੈਚ ਕਰਵਾਇਆ। ਸ਼ਕੀਲ ਨੇ 52 ਗੇਂਦਾਂ ‘ਤੇ 52 ਦੌੜਾਂ ਬਣਾਈਆਂ। ਸ਼ਕੀਲ ਨੇ ਆਪਣੀ ਪਾਰੀ ਵਿੱਚ ਸੱਤ ਚੌਕੇ ਲਾਏ। ਸ਼ਾਦਾਬ ਖਾਨ ਦਾ ਵਿਕਟ 40ਵੇਂ ਓਵਰ ਦੀ ਚੌਥੀ ਗੇਂਦ ‘ਤੇ ਡਿੱਗਿਆ। ਸ਼ਾਦਾਬ ਨੇ ਸੌਦ ਸ਼ਕੀਲ ਨਾਲ ਛੇਵੀਂ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਦਾਬ ਨੇ 36 ਗੇਂਦਾਂ ‘ਤੇ 43 ਦੌੜਾਂ ਬਣਾਈਆਂ।