ਸਪੋਰਟਸ, 15 ਅਕਤੂਬਰ 2025: PAK ਬਨਾਮ SA 1st Test Match: ਪਾਕਿਸਤਾਨ ਨੇ ਲਾਹੌਰ ‘ਚ ਖੇਡੇ ਪਹਿਲੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੂੰ 93 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਪਾਕਿਸਤਾਨ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ ਦੱਖਣੀ ਅਫਰੀਕਾ ‘ਤੇ 1-0 ਦੀ ਬੜ੍ਹਤ ਬਣਾ ਲਈ।
ਪਾਕਿਸਤਾਨੀ ਸਪਿਨਰ ਨੋਮਾਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਟੈਸਟ ਮੈਚ ‘ਚ ਕੁੱਲ 10 ਵਿਕਟਾਂ ਲਈਆਂ। ਨੋਮਾਨ ਅਲੀ ਨੇ ਆਪਣੇ ਟੈਸਟ ਕਰੀਅਰ ਦੀ ਤੀਜੀ ਦਸ ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਨੇ ਦੱਖਣੀ ਅਫਰੀਕਾ ਲਈ 277 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਤੋਂ ਬਾਅਦ ਅਫਰੀਕੀ ਟੀਮ ਦੂਜੀ ਪਾਰੀ ‘ਚ 183 ਦੌੜਾਂ ‘ਤੇ ਆਲ ਆਊਟ ਹੋ ਗਈ।
ਦੱਖਣੀ ਅਫਰੀਕਾ ਦੀ ਦੂਜੀ ਪਾਰੀ ਦੌਰਾਨ ਸ਼ਾਹੀਨ ਅਫਰੀਦੀ ਨੇ ਵੀ ਚਾਰ ਵਿਕਟਾਂ ਲਈਆਂ, ਜਿਸ ਨਾਲ ਅਫਰੀਕੀ ਬੱਲੇਬਾਜ਼ਾਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਹੋਣਾ ਪਿਆ। ਸਾਜਿਦ ਖਾਨ ਨੇ ਵੀ ਦੋ ਵਿਕਟਾਂ ਲਈਆਂ। ਨੋਮਾਨ ਅਲੀ ਨੇ ਪਹਿਲੀ ਪਾਰੀ ‘ਚ ਛੇ ਅਤੇ ਦੂਜੀ ‘ਚ ਚਾਰ ਵਿਕਟਾਂ ਲਈਆਂ। ਲਾਹੌਰ ਦੀ ਪਿੱਚ ‘ਤੇ, ਨੋਮਾਨ ਅਲੀ ਨੇ ਆਪਣੀ ਸਪਿਨ ਨਾਲ ਅਫਰੀਕੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ।
ਜਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲੀ ਪਾਰੀ ‘ਚ 378 ਦੌੜਾਂ ਬਣਾਈਆਂ ਸਨ, ਜਿਸ ਤੋਂ ਬਾਅਦ ਦੱਖਣੀ ਅਫਰੀਕਾ ਸਿਰਫ 269 ਦੌੜਾਂ ਹੀ ਬਣਾ ਸਕਿਆ। ਪਾਕਿਸਤਾਨ ਨੇ ਪਹਿਲੀ ਪਾਰੀ ‘ਚ 109 ਦੌੜਾਂ ਦੀ ਬੜ੍ਹਤ ਲਈ, ਫਿਰ ਆਪਣੀ ਦੂਜੀ ਪਾਰੀ ‘ਚ 167 ਦੌੜਾਂ ਬਣਾਈਆਂ ਸਨ |
WTC ਪੁਆਇੰਟ ਟੇਬਲ ‘ਚ ਭਾਰਤ ਦੀ ਹਾਰ
ਪਾਕਿਸਤਾਨ ਦੀ ਜਿੱਤ ਤੋਂ ਬਾਅਦ, ਭਾਰਤੀ ਟੀਮ ਹੁਣ WTC ਪੁਆਇੰਟ ਟੇਬਲ ‘ਚ ਚੌਥੇ ਸਥਾਨ ‘ਤੇ ਪਹੁੰਚ ਹੈ। ਇਸ ਦੌਰਾਨ, ਪਾਕਿਸਤਾਨ ਇਸ ਮੈਚ ਨੂੰ ਜਿੱਤ ਕੇ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਪਾਕਿਸਤਾਨ 100 PCT ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਆਸਟ੍ਰੇਲੀਆ ਸਿਖਰਲੇ ਸਥਾਨ ‘ਤੇ ਬਣਿਆ ਹੋਇਆ ਹੈ। ਇਸ ਦੌਰਾਨ, ਸ਼੍ਰੀਲੰਕਾ ਤੀਜੇ ਸਥਾਨ ‘ਤੇ ਖਿਸਕ ਗਿਆ ਹੈ।