July 2, 2024 9:00 pm
Pakistan

PAK vs PAK: ਮੀਂਹ ਕਾਰਨ ਖੇਡ ਰੁਕੀ, ਫਖਰ ਜ਼ਮਾਨ ਦੇ ਸੈਂਕੜੇ ਨਾਲ ਮਜ਼ਬੂਤ ਸਥਿਤੀ ‘ਚ ਪਾਕਿਸਤਾਨ ਟੀਮ

ਚੰਡੀਗੜ੍ਹ, 4 ਨਵੰਬਰ 2023: ਵਿਸ਼ਵ ਕੱਪ 2023 ਵਿੱਚ ਪਾਕਿਸਤਾਨ (Pakistan) ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਫਿਲਹਾਲ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ ਹੈ | ਪਾਕਿਸਤਾਨ ਨੇ 21.3 ਓਵਰਾਂ ਵਿੱਚ ਇੱਕ ਵਿਕਤ ਗੁਆ ਕੇ 160 ਦੌੜਾਂ ਬਣਾ ਲਈਆਂ ਹਨ | ਪਾਕਿਸਤਾਨ ਲਈ DLS ਦਾ ਟੀਚਾ 150 ਹੈ, ਪਾਕਿਸਤਾਨ 10 ਦੌੜਾਂ ਨਾਲ ਅੱਗੇ ਹੈ | ਫਖਰ ਜ਼ਮਾਨ 101 ਅਤੇ ਬਾਬਰ ਆਜ਼ਮ 44 ਦੌੜਾਂ ਬਣਾ ਕੇ ਨਾਬਾਦ ਹਨ | ਫਖਰ ਜ਼ਮਾਨ ਨੇ 63 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ। ਵਿਸ਼ਵ ਕੱਪ ਵਿੱਚ ਪਾਕਿਸਤਾਨ ਲਈ ਇਹ ਸਭ ਤੋਂ ਤੇਜ਼ ਸੈਂਕੜਾ ਹੈ।

ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ ਛੇ ਵਿਕਟਾਂ ‘ਤੇ 401 ਦੌੜਾਂ ਬਣਾਈਆਂ। ਰਚਿਨ ਰਵਿੰਦਰਾ ਨੇ ਵਿਸ਼ਵ ਕੱਪ 2023 ਦਾ ਆਪਣਾ ਤੀਜਾ ਸੈਂਕੜਾ ਲਗਾਇਆ। ਉਸ ਨੇ 108 ਦੌੜਾਂ ਦੀ ਪਾਰੀ ਖੇਡੀ। ਕੇਨ ਵਿਲੀਅਮਸਨ ਆਪਣਾ ਸੈਂਕੜਾ ਖੁੰਝ ਗਿਆ ਅਤੇ 95 ਦੌੜਾਂ (79 ਗੇਂਦਾਂ) ਦੀ ਪਾਰੀ ਖੇਡ ਕੇ ਆਊਟ ਹੋ ਗਿਆ। ਗਲੇਨ ਫਿਲਿਪਸ ਨੇ 41 ਦੌੜਾਂ (25 ਗੇਂਦਾਂ) ਅਤੇ ਮਾਰਕ ਚੈਪਮੈਨ ਨੇ 39 ਦੌੜਾਂ (27 ਗੇਂਦਾਂ) ਦਾ ਯੋਗਦਾਨ ਦਿੱਤਾ। ਮਿਸ਼ੇਲ ਸੈਂਟਨਰ 26 ਦੌੜਾਂ (17 ਗੇਂਦਾਂ) ਬਣਾ ਕੇ ਅਜੇਤੂ ਰਹੇ। ਇਸ ਤੋਂ ਇਲਾਵਾ ਡੇਵੋਨ ਕੋਨਵੇ ਨੇ ਵੀ 35 ਦੌੜਾਂ ਦੀ ਪਾਰੀ ਖੇਡੀ। ਮੁਹੰਮਦ ਵਸੀਮ ਜੂਨੀਅਰ ਨੇ ਤਿੰਨ ਵਿਕਟਾਂ ਲਈਆਂ। ਪਾਕਿਸਤਾਨ (Pakistan) ਨੂੰ ਜਿੱਤ ਲਈ 402 ਦੌੜਾਂ ਦਾ ਟੀਚਾ ਹੈ।