ਚੰਡੀਗੜ੍ਹ, 19 ਫਰਵਰੀ 2025: ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਵਿਲ ਯੰਗ ਨੇ ਚੈਂਪੀਅਨਜ਼ ਟਰਾਫੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ | ਵਿਲ ਯੰਗ (Will Young) ਨੇ ਆਪਣੇ ਪਹਿਲੇ ਹੀ ਮੈਚ ‘ਚ ਸੈਂਕੜਾ ਜੜ ਦਿੱਤਾ ਹੈ। ਯੰਗ ਨੇ ਉਸ ਵੇਲੇ ਟੀਮ ਦੀ ਕਮਾਨ ਸੰਭਾਲੀ ਜਦੋਂ ਨਿਊਜ਼ੀਲੈਂਡ ਦੀ ਪਾਰੀ ਲੜਖੜਾ ਰਹੀ ਸੀ। ਇਸ ਆਈਸੀਸੀ ਟੂਰਨਾਮੈਂਟ ਦਾ ਪਹਿਲਾ ਮੈਚ ਕਰਾਚੀ ‘ਚ ਮੌਜੂਦਾ ਚੈਂਪੀਅਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ ਜਿਸ ‘ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ।
ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਵਿਲ ਯੰਗ ਨੇ 107 ਗੇਂਦਾਂ ‘ਤੇ ਸੈਂਕੜਾ ਜੜਿਆ। ਇਹ ਚੈਂਪੀਅਨਜ਼ ਟਰਾਫੀ 2025 ਦਾ ਪਹਿਲਾ ਮੈਚ ਹੈ ਅਤੇ ਸ਼ੁਰੂਆਤੀ ਮੈਚ ‘ਚ ਹੀ ਇੱਕ ਸੈਂਕੜਾ ਦੇਖਣ ਨੂੰ ਮਿਲਿਆ ਹੈ। ਇਹ ਯੰਗ ਦੇ ਵਨਡੇ ਕਰੀਅਰ ਦਾ ਚੌਥਾ ਸੈਂਕੜਾ ਹੈ। ਯੰਗ ਨੇ ਨਿਊਜ਼ੀਲੈਂਡ ਦੀ ਪਾਰੀ ਦੀ ਕਮਾਨ ਸੰਭਾਲੀ ਅਤੇ ਇਸਨੂੰ ਮੁਸ਼ਕਲ ਹਾਲਾਤਾਂ ਤੋਂ ਬਚਾਇਆ। ਇੰਨਾ ਹੀ ਨਹੀਂ, ਯੰਗ ਨੇ ਟੌਮ ਲੈਥਮ ਨਾਲ ਚੌਥੀ ਵਿਕਟ ਲਈ ਸੈਂਕੜਾ ਸਾਂਝੇਦਾਰੀ ਵੀ ਪੂਰੀ ਕੀਤੀ।
ਹਾਲਾਂਕਿ, ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਯੰਗ (Will Young) ਨੂੰ ਆਊਟ ਕਰਕੇ ਪਾਕਿਸਤਾਨ ਨੂੰ ਰਾਹਤ ਦਿੱਤੀ, ਜਿਸ ਨਾਲ ਯੰਗ ਅਤੇ ਟੌਮ ਲੈਥਮ ਵਿਚਕਾਰ ਚੌਥੀ ਵਿਕਟ ਲਈ ਸੈਂਕੜਾ ਸਾਂਝੇਦਾਰੀ ਟੁੱਟ ਗਈ। ਯੰਗ 113 ਗੇਂਦਾਂ ‘ਚ 12 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 107 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਯੰਗ ਅਤੇ ਲੈਥਮ ਵਿਚਕਾਰ 118 ਦੌੜਾਂ ਦੀ ਸਾਂਝੇਦਾਰੀ ਹੋਈ।
ਆਪਣੀ ਸ਼ਕਤੀਸ਼ਾਲੀ ਪਾਰੀ ਨਾਲ, ਯੰਗ ਉਨ੍ਹਾਂ ਚਾਰ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਚੈਂਪੀਅਨਜ਼ ਟਰਾਫੀ ਵਿੱਚ ਨਿਊਜ਼ੀਲੈਂਡ ਲਈ ਸੈਂਕੜਾ ਲਗਾਇਆ ਹੈ। ਉਨ੍ਹਾਂ ਤੋਂ ਪਹਿਲਾਂ, ਨਾਥਨ ਐਸ਼ਲੇ, ਕ੍ਰਿਸ ਕੇਅਰਨਜ਼ ਅਤੇ ਕੇਨ ਵਿਲੀਅਮਸਨ ਕੀਵੀ ਟੀਮ ਲਈ ਇਹ ਕਰ ਚੁੱਕੇ ਹਨ। ਐਸ਼ਲੇ ਨੇ 2004 ‘ਚ ਅਮਰੀਕਾ ਖ਼ਿਲਾਫ਼ ਨਾਬਾਦ 145 ਦੌੜਾਂ ਬਣਾਈਆਂ ਸਨ, ਜਦੋਂ ਕਿ ਕ੍ਰੇਨਜ਼ ਨੇ 2000 ‘ਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਖ਼ਿਲਾਫ਼ ਨਾਬਾਦ 102 ਦੌੜਾਂ ਬਣਾਈਆਂ ਸਨ।
ਜਦੋਂ ਕਿ ਕੇਨ ਵਿਲੀਅਮਸਨ ਨੇ 2017 ‘ਚ ਆਸਟ੍ਰੇਲੀਆ ਖ਼ਿਲਾਫ਼ 100 ਦੌੜਾਂ ਬਣਾਈਆਂ ਸਨ। ਇੰਨਾ ਹੀ ਨਹੀਂ, ਉਹ ਦੁਨੀਆ ਦਾ ਦੂਜਾ ਬੱਲੇਬਾਜ਼ ਹੈ ਅਤੇ ਨਿਊਜ਼ੀਲੈਂਡ ਦਾ ਇਕਲੌਤਾ ਬੱਲੇਬਾਜ਼ ਹੈ ਜਿਸਨੇ ਯੰਗ ਚੈਂਪੀਅਨਜ਼ ਟਰਾਫੀ ‘ਚ ਪਾਕਿਸਤਾਨ ਵਿਰੁੱਧ ਸੈਂਕੜਾ ਲਗਾਇਆ ਹੈ। ਉਨ੍ਹਾਂ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਸਨਥ ਜੈਸੂਰੀਆ ਨੇ ਇਸ ਟੂਰਨਾਮੈਂਟ ‘ਚ ਪਾਕਿਸਤਾਨ ਖਿਲਾਫ ਸੈਂਕੜਾ ਲਗਾਇਆ ਸੀ। ਜੈਸੂਰੀਆ ਨੇ 2002 ‘ਚ ਕੋਲੰਬੋ ਵਿੱਚ ਖੇਡੇ ਗਏ ਮੈਚ ਵਿੱਚ ਨਾਬਾਦ 102 ਦੌੜਾਂ ਬਣਾਈਆਂ।
Read More: PAK vs NZ: ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਨਿਊਜ਼ੀਲੈਂਡ ਨੂੰ ਪਹਿਲੇ ਖਿਤਾਬ ਦੀ ਤਲਾਸ਼