ਚੰਡੀਗੜ੍ਹ, 19 ਫਰਵਰੀ 2025: PAK vs NZ Match Score: ਅੱਜ ਤੋਂ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਦਾ ਆਗਾਜ਼ ਹੋਣ ਜਾ ਰਿਹਾ ਹੈ | ਚੈਂਪੀਅਨਜ਼ ਟਰਾਫੀ ਦਾ ਪਹਿਲਾ ਮੈਚ ਅੱਜ ਗਰੁੱਪ ਏ ਦੀਆਂ ਟੀਮਾਂ ਮੌਜੂਦਾ ਚੈਂਪੀਅਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਜਦੋਂ ਕਿ ਨਿਊਜ਼ੀਲੈਂਡ ਨੇ ਸਾਲ 2000 ‘ਚ ਖਿਤਾਬ ਜਿੱਤਿਆ ਸੀ। ਪਾਕਿਸਤਾਨ ਟੂਰਨਾਮੈਂਟ ਦੇ ਇਤਿਹਾਸ ‘ਚ ਹੁਣ ਤੱਕ ਨਿਊਜ਼ੀਲੈਂਡ ਨੂੰ ਹਰਾ ਨਹੀਂ ਸਕਿਆ ਹੈ।
ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਪਹਿਲਾ ਮੈਚ ਕਰਾਚੀ ਦੇ ਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ | ਮੈਚ ਦਾ ਟਾਸ ਦੁਪਹਿਰ 2:00 ਵਜੇ ਹੋਵੇਗਾ ਅਤੇ ਦੁਪਹਿਰ 2:30 ਵਜੇ ਮੈਚ ਸ਼ੁਰੂ ਹੋਵੇਗਾ| ਦੋਵੇਂ ਟੀਮਾਂ ਆਖਰੀ ਵਾਰ ਇਸ ਮਹੀਨੇ ਦੀ 14 ਤਾਰੀਖ ਨੂੰ ਇੱਕ ਵਨਡੇ ਮੈਚ ‘ਚ ਇੱਕ ਦੂਜੇ ਦਾ ਸਾਹਮਣਾ ਹੋਈਆਂ ਸਨ। ਜਦੋਂ ਨਿਊਜ਼ੀਲੈਂਡ ਨੇ ਤਿਕੋਣੀ ਲੜੀ ਦੇ ਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਚੈਂਪੀਅਨਜ਼ ਟਰਾਫੀ ‘ਚ ਨਿਊਜ਼ੀਲੈਂਡ ਦਾ ਪਲੜਾ ਭਾਰੀ (New Zealand dominates the Champions Trophy)
ਚੈਂਪੀਅਨਜ਼ ਟਰਾਫੀ (ICC Champions Trophy) ‘ਚ ਪਾਕਿਸਤਾਨ ਅਤੇ ਨਿਊਜ਼ੀਲੈਂਡ (PAK vs NZ) ਦੀਆਂ ਟੀਮਾਂ 3 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਕੀਵੀ ਟੀਮ ਨੇ ਤਿੰਨੋਂ ਮੈਚ ਜਿੱਤੇ ਹਨ। ਇਸ ‘ਚ 2000 ਅਤੇ 2009 ਦੇ ਸੈਮੀਫਾਈਨਲ ਵੀ ਸ਼ਾਮਲ ਹਨ। ਦੋਵੇਂ ਟੀਮਾਂ ਵਨਡੇ ਮੈਚਾਂ ‘ਚ 118 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਸ ਵਿੱਚ ਪਾਕਿਸਤਾਨ ਨੇ 61 ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ 53 ਮੈਚ ਜਿੱਤੇ। ਜਦੋਂ ਕਿ 3 ਮੈਚਾਂ ਦੇ ਨਤੀਜੇ ਨਹੀਂ ਆ ਸਕੇ ਅਤੇ ਇੱਕ ਟਾਈ ਰਿਹਾ।
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਇਸ ਸਾਲ ਵਨਡੇ ਮੈਚਾਂ ‘ਚ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਵਿਲੀਅਮਸਨ ਨੇ 3 ਮੈਚਾਂ ‘ਚ 225 ਦੌੜਾਂ ਬਣਾਈਆਂ ਹਨ। ਡੈਰਿਲ ਮਿਸ਼ੇਲ ਦੂਜੇ ਨੰਬਰ ‘ਤੇ ਹਨ। ਉਨ੍ਹਾਂ ਨੇ 6 ਮੈਚਾਂ ‘ਚ 188 ਦੌੜਾਂ ਬਣਾਈਆਂ ਹਨ। ਤੇਜ਼ ਗੇਂਦਬਾਜ਼ ਮੈਟ ਹੈਨਰੀ ਗੇਂਦਬਾਜ਼ੀ ‘ਚ ਸਿਖਰ ‘ਤੇ ਹਨ। ਹੈਨਰੀ ਨੇ ਇਸ ਸਾਲ 5 ਮੈਚਾਂ ‘ਚ 14 ਵਿਕਟਾਂ ਲਈਆਂ ਹਨ।
ਇਸ ਸਾਲ ਪਾਕਿਸਤਾਨ ਲਈ ਸਭ ਤੋਂ ਵੱਧ ਦੌੜਾਂ ਹਰਫ਼ਨਮੌਲਾ ਸਲਮਾਨ ਆਗਾ ਨੇ ਬਣਾਈਆਂ ਹਨ। ਉਨ੍ਹਾਂ ਨੇ 3 ਮੈਚਾਂ ‘ਚ 219 ਦੌੜਾਂ ਬਣਾਈਆਂ ਹਨ। ਇਸ ਮੈਚ ‘ਚ ਵੀ ਟੀਮ ਨੂੰ ਉਸ ਤੋਂ ਉਮੀਦਾਂ ਹੋਣਗੀਆਂ। ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਇਸ ਸਮੇਂ ਦੌਰਾਨ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਸ਼ਾਹੀਨ ਨੇ 3 ਮੈਚਾਂ ‘ਚ 6 ਵਿਕਟਾਂ ਲਈਆਂ ਹਨ।
ਕਰਾਚੀ ਸਟੇਡੀਅਮ ਦੀ ਪਿੱਚ ਤੇ ਟਾਸ ਰਿਪੋਰਟ (Karachi Stadium Pitch and Toss Report)
ਕਰਾਚੀ ਦੇ ਨੈਸ਼ਨਲ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਢੁਕਵੀਂ ਹੈ। ਇਸ ਮੈਦਾਨ ‘ਤੇ ਹਮੇਸ਼ਾ ਵੱਡੇ ਸਕੋਰ ਵਾਲੇ ਮੈਚ ਦੇਖੇ ਜਾਂਦੇ ਹਨ। ਇੱਥੇ ਗੇਂਦਬਾਜ਼ਾਂ ਲਈ ਕੁਝ ਖਾਸ ਨਹੀਂ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧੇਗਾ, ਤ੍ਰੇਲ ਦਾ ਵੱਡਾ ਪ੍ਰਭਾਵ ਪਵੇਗਾ। ਅਜਿਹੀ ਸਥਿਤੀ ‘;ਚ, ਟਾਸ ਜਿੱਤਣ ਵਾਲੀ ਟੀਮ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕਰ ਸਕਦੀ ਹੈ।
ਹੁਣ ਤੱਕ ਇੱਥੇ 56 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 26 ਮੈਚ ਜਿੱਤੇ ਅਤੇ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 28 ਮੈਚ ਜਿੱਤੇ। ਇਸ ਦੇ ਨਾਲ ਹੀ ਦੋ ਮੈਚਾਂ ਦਾ ਨਤੀਜਾ ਵੀ ਐਲਾਨਿਆ ਨਹੀਂ ਜਾ ਸਕਿਆ। ਇੱਥੇ ਸਭ ਤੋਂ ਵੱਧ ਸਕੋਰ 355/4 ਹੈ, ਜੋ ਪਾਕਿਸਤਾਨ ਨੇ ਇਸ ਮਹੀਨੇ ਦੱਖਣੀ ਅਫਰੀਕਾ ਵਿਰੁੱਧ ਬਣਾਇਆ ਸੀ।
ਕਰਾਚੀ ਦਾ ਮੌਸਮ (Karachi Weather)
ਬੁੱਧਵਾਰ ਨੂੰ ਕਰਾਚੀ ਵਿੱਚ ਧੁੱਪ ਦੇ ਨਾਲ ਮੌਸਮ ਬਹੁਤ ਗਰਮ ਰਹੇਗਾ। ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ। ਤਾਪਮਾਨ 32 ਤੋਂ 19 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਹਵਾ 17 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।
FAQ
Que 1. ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਸ ਟਰਾਫੀ 2025 ਮੈਚ ਕਦੋਂ ਹੋਵੇਗਾ?
Ans: ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਬੁੱਧਵਾਰ, 19 ਫਰਵਰੀ ਨੂੰ ਹੋਵੇਗਾ।
Que 2. ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਕਿੱਥੇ ਹੋਵੇਗਾ?
Ans. ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਖੇ ਹੋਵੇਗਾ।
Que 3. ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਕਿੰਨੇ ਵਜੇ ਸ਼ੁਰੂ ਹੋਵੇਗਾ?
Ans: ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਟਾਸ ਭਾਰਤੀ ਸਮੇਂ ਅਨੁਸਾਰ ਦੁਪਹਿਰ 2:00 ਵਜੇ ਹੋਵੇਗਾ।
Que 4. ਕਿਹੜੇ ਟੀਵੀ ਚੈਨਲ ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਦਾ ਸਿੱਧਾ ਪ੍ਰਸਾਰਣ ਦਿਖਾਉਣਗੇ?
Ans. ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਸਟਾਰ ਸਪੋਰਟਸ ਨੈੱਟਵਰਕ ‘ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।
Que 5. ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਦੀ ਲਾਈਵ ਸਟ੍ਰੀਮਿੰਗ ਕਿੱਥੇ ਦੇਖਣੀ ਹੈ?
Ans. ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਚੈਂਪੀਅਨਜ਼ ਟਰਾਫੀ 2025 ਮੈਚ ਜੀਓ ਹੌਟਸਟਾਰ ਐਪ ਅਤੇ ਵੈੱਬਸਾਈਟ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
Read More: Champions Trophy Squads: ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀਆਂ ਟੀਮਾਂ ਤੇ ਖਿਡਾਰੀਆਂ ਦੀ ਪੂਰੀ ਲਿਸਟ